FacebookTwitterg+Mail

ਕਾਦਰ ਖਾਨ ਤੇ ਪ੍ਰਭੁ ਦੇਵਾ ਨੂੰ ਰਾਮਨਾਥ ਕੋਵਿੰਦ ਨੇ 'ਪਦਮਸ਼੍ਰੀ ਪੁਰਸਕਾਰ' ਨਾਲ ਕੀਤਾ ਸਨਮਾਨਿਤ

president ram nath kovind confers padma awards
11 March, 2019 12:16:23 PM

ਮੁੰਬਈ (ਬਿਊਰੋ) : ਰਾਸ਼ਟਰਪਤੀ ਰਾਮਨਾਥ ਕੋਵਿੰਦ ਇਸ ਸਾਲ ਦੇ ਪਦਮ ਪੁਰਸਕਾਰਾਂ ਲਈ ਚੁਣੇ ਗਏ 112 ਹਸਤੀਆਂ 'ਚੋਂ 56 ਨੂੰ ਸੋਮਵਾਰ ਯਾਨੀ ਅੱਜ ਰਾਸ਼ਟਰਪਤੀ ਭਵਨ 'ਚ ਆਯੋਜਿਤ ਇਕ ਵਿਸ਼ੇਸ਼ ਪ੍ਰੋਗਰਾਮ 'ਚ ਇਹ ਸਨਮਾਨ ਪ੍ਰਦਾਨ ਕੀਤੇ ਗਏ। ਖਬਰਾਂ ਮੁਤਾਬਕ, ਬਾਲੀਵੁੱਡ ਜਗਤ ਦੇ ਮਸ਼ਹੂਰ ਅਦਾਕਾਰ ਕਾਦਰ ਖਾਨ ਤੇ ਪ੍ਰਭੁ ਦੇਵਾ ਦਾ ਚੁਣਿਆ ਗਿਆ। 


ਦੱਸ ਦਈਏ ਕਿ ਕਾਦਰ ਖਾਨ ਨੂੰ ਪਦਮਸ਼੍ਰੀ ਤੇ ਸੁਖਦੇਵ ਸਿੰਘ ਢੀਂਢਸਾ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਉੱਥੇ ਹੀ ਬਾਲੀਵੁੱਡ ਦੇ ਮਸ਼ਹੂਰ ਡਾਂਸਰ ਤੇ ਫਿਲਮ ਨਿਰਮਾਤਾ ਪ੍ਰਭੁ ਦੇਵਾ ਨੂੰ ਵੀ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 


ਰਾਸ਼ਟਰੀ ਰਾਮਨਾਥ ਕੋਵਿੰਦ ਨੇ ਅੱਜ ਨਵੀਂ ਦਿੱਲੀ 'ਚ ਗਾਇਕ-ਸੰਗੀਤਕਾਰ ਸ਼ੰਕਰ ਮਹਾਦੇਵ, ਪਹਿਲਵਾਨ ਬਜਰੰਗ ਪੂਨੀਆ ਤੇ ਪਰਕਸ਼ਨਿਸਟ ਆਨੰਦਨ ਸ਼ਿਵਮਣੀ ਨੂੰ ਦੇਸ਼ ਦੇ ਚੌਥੇ ਸਰਵ ਉੱਚ ਨਾਗਰਿਕ ਸਨਮਾਨ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਨਾਥ ਕੋਵਿੰਦ ਨੇ ਅਭਿਨੇਤਾ ਮੋਹਨਲਾਲ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ।

 


Tags: President Ram Nath KovindPadma Bhushan AwardMohanlalKader KhanShankar MahadevanBollywood Celebrity

Edited By

Sunita

Sunita is News Editor at Jagbani.