FacebookTwitterg+Mail

ਮੀਟੂ ਮਾਮਲਿਆਂ ਨਾਲ ਨਜਿੱਠਣ ਲਈ CINTAA ਨੇ ਲਿਆ ਵੱਡਾ ਫੈਸਲਾ

prevention of sexual harassment
18 October, 2018 04:22:10 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਤਨੁਸ਼੍ਰੀ-ਨਾਨਾ ਵਿਵਾਦ ਤੋਂ ਬਾਅਦ ਭਾਰਤ 'ਚ #ਮੀਟੂ ਮੂਵਮੈਂਟ ਸ਼ੁਰੂ ਹੋਇਆ, ਜਿਸ ਦਾ ਅਸਰ ਕਾਫੀ ਦੇਖਣ ਨੂੰ ਵੀ ਮਿਲਿਆ। ਅਜਿਹੇ 'ਚ ਸਿੰਟਾ ਭਾਵ ਸਿਨੇ ਐਂਡ ਟੀ. ਵੀ. ਆਰਟਿਸਟ ਐਸੋਸ਼ੀਏਸ਼ਨ ਨੇ ਔਰਤਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਕਮੇਟੀ ਬਣਾਉਣ ਦਾ ਫੈਸਲਾ ਲਿਆ ਹੈ। ਇਸ 'ਤੇ ਸਿੰਟਾ ਮੈਂਬਰ ਸੁਸ਼ਾਂਤ ਸਿੰਘ ਨੇ ਗੱਲ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ। ਇਸ ਕਮੇਟੀ ਬਾਰੇ ਸੁਸ਼ਾਂਤ ਨੇ ਕਿਹਾ, “ਅਸੀਂ ਕਮੇਟੀ ਬਣਾਈ ਹੈ, ਜਿਸ ਦਾ ਨਾਂ ਹੈ ਪੌਸ਼, ਪ੍ਰੀਵੇਨਸ਼ਨ ਆਫ ਸੈਕਸ਼ੂਅਲ ਹੈਰਾਸਮੈਂਟ। ਇਸ ਰਾਹੀਂ ਲੋਕਾਂ 'ਚ ਪੈਂਫਲੈਟ ਵੰਡ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕੰਮਕਾਜੀ ਥਾਵਾਂ 'ਤੇ ਯੌਨ ਸ਼ੋਸ਼ਣ ਕੀ ਹੁੰਦਾ ਹੈ।''

Punjabi Bollywood Tadkaਇਸ ਤੋਂ ਇਲਾਵਾ ਸੁਸ਼ਾਂਤ ਨੇ ਕਿਹਾ, “ਸਵਰਾ ਨੇ ਸਾਡੇ ਨਾਲ ਗੱਲ ਕੀਤੀ ਹੈ ਤੇ ਉਹ ਸਾਡੀ ਮੈਂਬਰ ਹੈ। ਸਵਰਾ ਖੁੱਲ੍ਹੇ ਵਿਚਾਰਾਂ ਨਾਲ ਅਜਿਹੇ ਮੁੱਦੇ 'ਤੇ ਕੰਮ ਕਰ ਰਹੀ ਸੀ। ਸਵਰਾ ਤੋਂ ਇਲਾਵਾ ਵਕੀਲ ਵਰੀਂਦਾ ਗਰੋਵਰ ਵੀ ਇਸ ਕੰਮ 'ਚ ਸ਼ਾਮਲ ਹੈ।'' ਸੁਸ਼ਾਂਤ ਨੇ ਅੱਗੇ ਦੱਸਿਆ ਕਿ ਇਸ ਮੁਹਿਮ 'ਚ ਉਨ੍ਹਾਂ ਦੇ ਨਾਲ ਅਭਿਨੇਤਰੀ ਸਵਰਾ ਭਾਸਕਰ, ਰਵੀਨਾ ਟੰਡਨ, ਰੇਣੁਕਾ ਸ਼ਹਾਣੇ, ਪਤੱਰਕਾਰ ਭਾਰਤੀ ਦੁਬੇ ਤੇ ਫਿਲਮਕਾਰ ਅਮੋਲ ਗੁਪਤੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 'ਪੌਸ਼' ਕੋਲ ਵਕੀਲ ਤੇ ਸਾਇਕਲੋਜ਼ਿਸਟ ਵੀ ਹਨ। ਕਮੇਟੀ ਵਿਸ਼ਾਖਾ ਗਾਈਡ ਲਾਈਨ ਦੇ ਤਹਿਤ ਬਣੀ ਹੈ, ਜਿਸ 'ਚ 50% ਮਹਿਲਾਵਾਂ ਸ਼ਾਮਲ ਹਨ।


Tags: Sexual Harassment Cine And TV Artists AssociationCINTAA Swara Bhasker Raveena Tandon Renuka Shahane Amole GuptePosh Prevention Of Sexual Harassment

Edited By

Chanda Verma

Chanda Verma is News Editor at Jagbani.