FacebookTwitterg+Mail

ਕਰੀਨਾ ਕਪੂਰ ਦੇ ਇਸ ਸ਼ਨੈਲ ਬੈਗ ਦੀ ਕੀਮਤ 'ਚ ਤੁਸੀਂ ਕਰ ਸਕਦੇ ਹੋ ਵਿਦੇਸ਼ ਦੀ ਸੈਰ

price of kareena kapoor bag very high you can trip in foreign
02 November, 2019 12:33:11 PM

ਮੁੰਬਈ (ਬਿਊਰੋ) — ਬਾਲੀਵੁੱਡ 'ਚ ਕਪੂਰ ਖਾਨਦਾਨ ਹਮੇਸ਼ਾ ਤੋਂ ਆਪਣੇ ਸਟਾਈਲ ਲਈ ਜਾਣਿਆ ਜਾਂਦਾ ਹੈ। ਜੇ ਗੱਲ ਕਰੀਏ ਕਰੀਨਾ ਕਪੂਰ ਖਾਨ ਦੀ ਤਾਂ ਉਹ ਵੀ ਆਪਣੀ ਡਰੈੱਸਿੰਗ ਸੈਂਸ ਲਈ ਜਾਣੀ ਜਾਂਦੀ ਹੈ। ਕਰੀਨਾ ਕਪੂਰ ਦੇ ਫੈਸ਼ਨ ਅਤੇ ਅਸੈਸਰੀਜ਼ ਟੌਪ ਦੀਆਂ ਹੁੰਦੀਆਂ ਹਨ। ਹਾਲ ਹੀ 'ਚ ਉਨ੍ਹਾਂ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ।

kareena

ਇਸ ਮੌਕੇ ਉਨ੍ਹਾਂ ਦਾ ਪੁੱਤਰ ਤੈਮੂਰ ਵੀ ਉਨ੍ਹਾਂ ਦੇ ਨਾਲ ਸੀ। ਕਰੀਨਾ ਕੈਜ਼ੁਅਲ ਪਰ ਗਲੈਮਰਸ ਲੁੱਕ 'ਚ ਨਜ਼ਰ ਆਈ। ਕਰੀਨਾ ਨੇ ਸਕਿਨ ਕਲਰ ਦੀ ਡੇਨਿਮ, ਵ੍ਹਾਈਟ ਸ਼ਰਟ ਅਤੇ ਓਲਿਵ ਗਰਨਿ ਕਲਰ ਦੀ ਬੌਂਬਰ ਜੈਕੇਟ ਨਾਲ ਹਾਈ ਬੂਟ ਪਾਏ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਨੈਲ ਦਾ ਲੈਦਰ ਟੋਟ ਬੈਗ ਕੈਰੀ ਕੀਤਾ ਸੀ।

Kareena

ਇਸ ਬੈਗ ਨੂੰ ਸ਼ਨੈਲ ਸ਼ਾਪਿੰਗ ਬੈਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ 'ਚ ਸੋਨੇ ਦੀ ਟੋਨ ਵਾਲਾ ਮੈਟਲ ਲੱਗਿਆ ਹੋਇਆ ਹੈ ਅਤੇ ਇਸ ਬੈਗ ਦੀ ਕੀਮਤ 4200 US ਡਾਲਰ ਯਾਨੀ ਲੱਗਪਗ 3 ਲੱਖ ਰੁਪਏ ਹੈ। ਇੰਨੇ ਪੈਸਿਆਂ 'ਚ ਕੋਈ ਵੀ ਵਿਅਕਤੀ ਮਿਆਮੀ ਦੇ ਟਰਿੱਪ 'ਤੇ ਜਾ ਸਕਦਾ ਹੈ।

करीना कपूर के इस शनेल बैग की कीमत में आप विदेश की ट्रिप पर जा सकते हैं
ਦੱਸ ਦਈਏ ਕਿ ਕਰੀਨਾ ਨਾਲ ਤੈਮੂਰ ਵੀ ਮੌਜੂਦ ਸਨ। ਕਰੀਨਾ ਕਪੂਰ ਹੁਣ ਜਲਦ ਹੀ 'ਗੁੱਡ ਨਿਊਜ਼' ਫਿਲਮ 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਉਨ੍ਹਾਂ ਨਾਲ ਦਿਲਜੀਤ ਦੋਸਾਂਝ ਵੀ ਨਜ਼ਰ ਆਉਣਗੇ। 

करीना कपूर के इस शनेल बैग की कीमत में आप विदेश की ट्रिप पर जा सकते हैं


Tags: Kareena Kapoor KhanChanel BagQuick TripExpensive BagBollywood Celebrity

Edited By

Sunita

Sunita is News Editor at Jagbani.