FacebookTwitterg+Mail

ਸਮੁੰਦਰ 'ਚ ਡੁੱਬਣ ਨਾਲ ਪ੍ਰਿੰਸ ਨਰੂਲਾ ਦੇ ਭਰਾ ਦਾ ਦਿਹਾਂਤ, 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ

prince narula  s brother dies after drowning in toronto
06 July, 2019 09:18:52 AM

ਜਲੰਧਰ (ਬਿਊਰੋ) — ਮਸ਼ਹੂਰ ਮਾਡਲ ਤੇ ਅਦਾਕਾਰ ਪ੍ਰਿੰਸ ਨਰੂਲਾ ਦੇ ਘਰ ਦੁੱਖ ਦੇ ਲਹਿਰ ਛਾਈ ਹੋਈ ਹੈ। ਦਰਅਸਲ, ਪ੍ਰਿੰਸ ਨਰੂਲਾ ਦੇ ਪਰਿਵਾਰ ਦੇ ਇਕ ਖਾਸ ਮੈਂਬਰ ਨੇ ਉਨ੍ਹਾਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਿਆ ਹੈ। ਕੈਨੇਡਾ 'ਚ ਰਹਿ ਰਹੇ ਪ੍ਰਿੰਸ ਨਰੂਲਾ ਦੇ ਕਜ਼ਨ ਰੁਪੇਸ਼ ਨਰੂਲਾ ਸੋਮਵਾਰ ਨੂੰ ਇਕ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਟੀ. ਵੀ. ਸਟਾਰ ਪ੍ਰਿੰਸ ਨਰੂਲਾ ਆਪਣੇ ਪਰਿਵਾਰ ਦੇ ਇਸ ਖਾਸ ਮੈਂਬਰ ਦੇ ਜਾਣ 'ਤੇ ਬੇਹੱਦ ਦੁੱਖੀ ਹਨ। ਖਬਰਾਂ ਦੀ ਮੰਨੀਏ ਤਾਂ ਕੈਨੇਡਾ 'ਚ ਰਹਿ ਰਹੇ ਰੁਪੇਸ਼ ਨਰੂਲਾ ਦੀ ਪਾਣੀ 'ਚ ਡੁੱਬਣ ਨਾਲ ਮੌਤ ਹੋਈ ਹੈ। ਦੱਸ ਦਈਏ ਕਿ ਰੁਪੇਸ਼ ਨਰੂਲਾ ਮੋਹਾਲੀ ਦੇ ਫੇਜ਼-7 ਦਾ ਵਸਨੀਕ ਸੀ। ਬੀਤੇ ਦਿਨ ਉਹ ਟੋਰਾਂਟੋ 'ਚ Scarborough ਸਥਿਤ ਬਲਫਰਸ ਪਾਰਕ 'ਚ ਕੈਨੇਡਾ ਡੇਅ ਸੈਲੀਬ੍ਰੇਟ ਕਰ ਰਿਹਾ ਸੀ।  

ਦੱਸਣਯੋਗ ਹੈ ਕਿ ਰੁਪੇਸ਼ ਨਰੂਲਾ ਤਿੰਨ ਸਾਲ ਪਹਿਲਾਂ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਵਿਦਿਆਰਥੀ ਵੀਜ਼ੇ 'ਤੇ ਪੜ੍ਹਨ ਲਈ ਗਿਆ ਸੀ। ਪੜ੍ਹਾਈ ਮੁਕੰਮਲ ਹੋਣ ਤੋਂ ਬਾਅਦ ਉਹ ਉੱਥੇ ਨੌਕਰੀ ਕਰ ਰਿਹਾ ਸੀ। ਉਸ ਦੇ ਭਰਾ ਭੁਪੇਸ਼ ਨੇ ਦੱਸਿਆ ਕਿ ਰੁਪੇਸ਼ ਦਾ ਇਸੇ ਸਾਲ ਮਾਰਚ 'ਚ ਵਿਆਹ ਹੋਇਆ ਸੀ। ਉਹ ਬੀਤੀ 20 ਜੂਨ ਨੂੰ ਹੀ ਵਾਪਸ ਕੈਨੇਡਾ ਗਿਆ ਸੀ। ਉਸ ਦੀ ਪਤਨੀ ਨੇ ਅਗਲੇ ਮਹੀਨੇ ਕੈਨੇਡਾ ਜਾਣਾ ਸੀ। ਉਹ ਸਮੁੰਦਰ ਦੇ ਕਿਨਾਰੇ 'ਤੇ ਨਹਾ ਰਹੇ ਸਨ ਕਿ ਪਾਣੀ ਦੀ ਲਹਿਰ ਉਸ ਨੂੰ ਡੂੰਘੇ ਪਾਣੀ 'ਚ ਵਹਾਅ ਕੇ ਲੈ ਗਈ। ਉਸ ਨੂੰ ਤੈਰਨਾ ਨਾ ਆਉਂਦਾ ਸੀ, ਜਿਸ ਕਾਰਨ ਉਹ ਸਮੁੰਦਰ 'ਚ ਡੁੱਬ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।


Tags: Rupesh NarulaCanada DayPrince NarulaBrother DiesTorontoBigg Boss 9Nach Baliye 9

Edited By

Sunita

Sunita is News Editor at Jagbani.