FacebookTwitterg+Mail

'ਸਿੰਘ ਇਜ਼...' ਦੇ ਸੁਪਰਹਿੱਟ ਗੀਤ 'ਤੇ ਪ੍ਰਿੰਸ ਨਰੂਲਾ ਨੇ ਪਾਇਆ ਭੰਗੜਾ, ਵੀਡੀਓ

prince narula
13 February, 2019 08:56:41 AM

ਜਲੰਧਰ (ਬਿਊਰੋ) — ਟੀ. ਵੀ. ਐਕਟਰ ਪ੍ਰਿੰਸ ਨਰੂਲਾ ਜਿਸ ਨੇ ਛੋਟੀ ਉਮਰ 'ਚ ਵੱਡੀਆਂ ਕਾਮਯਾਬੀਆਂ ਨੂੰ ਹਾਸਲ ਕੀਤਾ ਹੈ। ਪ੍ਰਿੰਸ ਨਰੂਲਾ ਜੋ ਕਿ ਆਪਣੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਇਸ ਵਾਰ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਭੰਗੜੇ ਪਾਉਂਦੇ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ। ਦੱਸ ਦੀਏ ਕਿ ਇਸ ਵੀਡੀਓ 'ਚ ਪ੍ਰਿੰਸ ਨਰੂਲਾ ਅਕਸ਼ੈ ਕੁਮਾਰ ਦੀ ਸੁਪਰਹਿੱਟ ਫਿਲਮ 'ਸਿੰਘ ਇਜ਼ ਬਲਿੰਗ' ਦਾ ਸੁਪਰਹਿੱਟ ਗੀਤ 'ਟੁੰਗ ਟੁੰਗ' 'ਤੇ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਉਹ ਪੂਰੀ ਮਸਤੀ ਦੇ ਮੂਡ 'ਚ ਦਿਸ ਰਿਹਾ ਹੈ। ਪ੍ਰਿੰਸ ਨਰੂਲਾ ਨਾਲ ਉਸ ਦੇ ਬਾਕੀ ਸਾਥੀ ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ, ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰ ਰਣਵਿਜੇ ਸਿੰਘ, ਬਾਲੀਵੁੱਡ ਰੈਪਰ ਰਫਤਾਰ ਤੇ ਪੰਜਾਬ ਦਾ ਸ਼ੇਰ ਪੁੱਤਰ ਹਾਕੀ ਖਿਡਾਰੀ ਸੰਦੀਪ ਸਿੰਘ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਉਸ ਦੇ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਹੁਣ ਤੱਕ ਇਸ ਵੀਡੀਓ ਨੂੰ ਚਾਰ ਲੱਖ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਹਨ।

 
 
 
 
 
 
 
 
 
 
 
 
 
 

MTV beats blood main hai beat or humare blood main toh sab hai kuch bhe karvao @mtvindia #roadiesrealheroes

A post shared by Prince Yuvika Narula (@princenarula) on Feb 10, 2019 at 4:57am PST


ਦੱਸ ਦਈਏ ਪ੍ਰਿੰਸ ਨਰੂਲਾ ਨੇ ਬਹੁਤ ਸਾਰੇ ਰਿਐਲਟੀ ਸ਼ੋਅਜ਼ 'ਰੋਡੀਜ਼', 'ਬਿੱਗ ਬੌਸ' ਤੇ ਕਈ ਹੋਰ ਸ਼ੋਅ ਜਿੱਤ ਚੁੱਕਾ ਹੈ। ਪ੍ਰਿੰਸ ਨਰੂਲਾ ਜੋ ਕਿ ਇਸ ਵਾਰ ਵੀ ਟੀ.ਵੀ ਦੇ ਮਸ਼ਹੂਰ ਸ਼ੋਅ 'ਰੋਡੀਜ਼' 'ਚ ਜੱਜ ਦੀ ਭੂਮਿਕਾ ਨਿਭਾ ਰਿਹਾ ਹੈ।

 
 
 
 
 
 
 
 
 
 
 
 
 
 

Bus a gai hum karo lo sab shadi 😂 @yuvikachaudhary @starboyloc sab nachoooo

A post shared by Prince Yuvika Narula (@princenarula) on Feb 8, 2019 at 6:27am PST

 


Tags: Prince Narula Bollywood Celebrity News Bhangra Performance Instagram Neha Dhupia MTV Roadies

Edited By

Sunita

Sunita is News Editor at Jagbani.