ਮੁੰਬਈ (ਬਿਊਰੋ)— ਪਾਲੀਵੁੱਡ ਅਦਾਕਾਰਾ ਅਤੇ ਟੀ. ਵੀ. ਐਕਟਰ ਯੁਵਿਕਾ ਚੌਧਰੀ-ਪ੍ਰਿੰਸ ਨਰੂਲਾ ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝੇ ਹਨ।
ਉਨ੍ਹਾਂ ਨੇ 21 ਅਕਤੂਬਰ ਨੂੰ ਚੰਡੀਗੜ੍ਹ 'ਚ ਆਪਣੇ ਵਿਆਹ ਦਾ ਰਿਸੈਪਸ਼ਨ ਰੱਖਿਆ।
ਇਸ ਮੌਕੇ ਛੋਟੇ ਪਰਦੇ ਦੇ ਕਈ ਐਕਟਰਸ ਇਸ ਫੰਕਸ਼ਨ 'ਚ ਦਿਖਾਈ ਦਿੱਤੇ।
ਰਿਸੈਪਸ਼ਨ ਪਾਰਟੀ ਨੂੰ ਸ਼ਾਹੀ ਅੰਦਾਜ਼ ਦੀ ਥੀਮ 'ਤੇ ਸਜਾਇਆ ਗਿਆ ਸੀ।
ਨਵੀਂ ਵਿਆਹੀ ਜੋੜੀ ਪ੍ਰਿੰਸ-ਯੁਵਿਕਾ ਨੇ ਜਦੋਂ ਐਂਟਰੀ ਮਾਰੀ ਤਾਂ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ 'ਤੇ ਟਿੱਕ ਗਈਆਂ।
ਨੀਲੇ ਰੰਗ ਦੀ ਇੰਡੋ-ਵੈਸਟਰਨ ਡਰੈੱਸ 'ਚ ਪ੍ਰਿੰਸ ਨਰੂਲਾ ਸੱਚੀ 'ਚ ਕਿਸੇ ਰਾਜਕੁਮਾਰ ਤੋਂ ਘੱਟ ਨਹੀਂ ਲੱਗ ਰਹੇ ਸਨ।
ਉੱਥੇ ਦੂਜੇ ਪਾਸੇ ਸਿਤਾਰਿਆਂ ਨਾਲ ਸਜੀ ਗ੍ਰੇ ਕਲਰ ਦੀ ਡਰੈੱਸ 'ਚ ਯੁਵਿਕਾ, ਪ੍ਰਿੰਸ ਦੀ ਰਾਜਕੁਮਾਰੀ ਲੱਗ ਰਹੀ ਸੀ।
ਇਸ ਪਾਰਟੀ 'ਚ ਕਈ ਸਿਤਾਰੇ ਪਹੁੰਚੇ।
ਕ੍ਰਿਕਟਰ ਹਰਭਜਨ ਸਿੰਘ, ਬਿੰਦੂ ਦਾਰਾ ਸਿੰਘ ਅਤੇ ਪੰਜਾਬੀ ਸਿੰਗਰ ਕੁਲਵਿੰਦਰ ਬਿੱਲਾ, ਵੈਸਟਰਨ ਪੇਂਡੂ ਨੇ ਆਪਣੀ ਮੌਜੂਦਗੀ ਨਾਲ ਇਸ ਪਾਰਟੀ 'ਚ ਚਾਰ-ਚੰਨ ਲਾਏ।