FacebookTwitterg+Mail

ਵਿਆਹ ਦੇ ਬੰਧਨ 'ਚ ਬੱਝੇ ਯੁਵਿਕਾ ਚੌਧਰੀ ਤੇ ਪ੍ਰਿੰਸ ਨਰੂਲਾ, ਦੇਖੋ ਤਸਵੀਰਾਂ

prince narula and yuvika choudhary
13 October, 2018 11:47:23 AM

ਜਲੰਧਰ (ਬਿਊਰੋ)— 'ਲਕੀਰਾਂ', 'ਯਾਰਾਂ ਦਾ ਕੈਚਅੱਪ', 'ਡੈਡੀ ਕੂਲ ਮੁੰਡੇ ਫੂਲ', 'ਯਾਰਾਨਾ' ਵਰਗੀਆਂ ਫਿਲਮਾਂ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਖਾਸ ਪਛਾਣ ਬਣਾਉਣ ਵਾਲੀ ਯੁਵਿਕਾ ਚੌਧਰੀ ਬੀਤੇ ਦਿਨੀਂ ਪ੍ਰੇਮੀ ਪ੍ਰਿੰਸ ਨਰੂਲਾ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੀ ਹੈ।

Punjabi Bollywood Tadka

ਹਾਲ ਹੀ 'ਚ ਉਨ੍ਹਾਂ ਦੇ ਵਿਆਹ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਦੋਵੇਂ ਕਾਫੀ ਖੂਬਸੂਰਤ ਲੱਗ ਰਹੇ ਹਨ। ਦੱਸ ਦੇਈਏ ਕਿ ਮੁੰਬਈ ਦੇ ਸਨ ਐਂਡ ਸੈਂਡ ਹੋਟਲ 'ਚ ਦੋਵਾਂ ਦਾ ਵਿਆਹ ਹੋਇਆ।

Punjabi Bollywood Tadka

ਵਿਆਹ 'ਚ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਕਈ ਸਿਤਾਰੇ ਵੀ ਨਜ਼ਰ ਆਏ। ਇਸ ਦੌਰਾਨ ਯੁਵਿਕਾ ਨੇ ਰੈੱਡ ਕਲਰ ਦਾ ਭਾਰਾ ਲਹਿੰਗਾ ਪਾਇਆ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।

Punjabi Bollywood Tadka

ਇਸ ਦੇ ਨਾਲ ਹੀ ਉਸ ਨੇ ਭਾਰੇ ਗਹਿਣੇ ਵੀ ਪਾਏ ਸਨ। ਪ੍ਰਿੰਸ ਨਰੂਲਾ ਨੇ ਕਰੀਮ ਤੇ ਗੋਲਡਨ ਕਲਰ ਦੀ ਸ਼ੇਰਵਾਨੀ ਪਾਈ ਸੀ।

Punjabi Bollywood Tadka

ਇਸ ਸ਼ੇਰਵਾਨੀ ਨਾਲ ਉਨ੍ਹਾਂ ਨੇ ਵੇੱਲਵੈੱਟ ਦਾ ਸ਼ਾਲ ਕੈਰੀ ਕੀਤਾ ਸੀ। ਪ੍ਰਿੰਸ-ਯੁਵਿਕਾ ਨੇ ਆਪਣੇ ਵਿਆਹ ਨੂੰ ਕਾਫੀ ਇੰਜੁਆਏ ਕੀਤਾ।

Punjabi Bollywood Tadka

ਯੁਵਿਕਾ ਨੇ ਪੰਜਾਬੀ ਗੀਤ ਨਾਲ ਐਂਟਰੀ ਕੀਤੀ ਅਤੇ ਜੈਮਾਲਾ ਦੇ ਸਮੇਂ ਦੋਵਾਂ ਨੇ ਕਾਫੀ ਮਸਤੀ ਕੀਤੀ।

Punjabi Bollywood Tadka
ਦੱਸਣਯੋਗ ਹੈ ਕਿ ਯੁਵਿਕਾ ਅਤੇ ਪ੍ਰਿੰਸ ਦੀ ਪਹਿਲੀ ਮੁਲਾਕਾਤ 'ਬਿੱਗ ਬੌਸ' ਦੇ ਘਰ 'ਚ ਹੋਈ ਸੀ ਅਤੇ ਉਸ ਤੋਂ ਬਾਅਦ ਦੋਵਾਂ ਨੂੰ ਪਿਆਰ ਹੋਇਆ, ਜੋ ਹੁਣ ਵਿਆਹ ਦੇ ਬੰਧਨ 'ਚ ਬਦਲਣ ਜਾ ਰਿਹਾ ਹੈ।

Punjabi Bollywood Tadka

ਦੋਵਾਂ ਦੇ ਵਿਆਹ ਦੀ ਡੇਟ ਦਾ ਇੰਤਜ਼ਾਰ ਸਾਰਿਆਂ ਨੂੰ ਸੀ ਅਤੇ ਹੁਣ ਸਾਰਿਆ ਦਾ ਇੰਤਜ਼ਾਰ ਖਤਮ ਹੋ ਚੁੱਕਿਆ ਹੈ।

Punjabi Bollywood Tadka

ਯੁਵਿਕਾ ਚਾਹੁੰਦੀ ਸੀ ਕਿ ਉਸ ਦਾ ਵਿਆਹ ਸ਼ਾਹੀ ਅੰਦਾਜ਼ 'ਚ ਹੋਵੇ ਅਤੇ ਹੁਣ ਉਸ ਦਾ ਇਹ ਸੁਪਨਾ ਪੂਰਾ ਹੋਣ 'ਚ ਬਸ ਕੁਝ ਹੀ ਸਮਾਂ ਰਹਿ ਗਿਆ ਹੈ।


Punjabi Bollywood Tadka

 

 


Tags: Prince Narula Yuvika Choudhary Bigg Boss 8 Wedding Yaaran Da Katchup Daddy Cool Munde Fool

Edited By

Sunita

Sunita is News Editor at Jagbani.