FacebookTwitterg+Mail

ਖੁਲਾਸਾ: ਕੀ Finally ਪ੍ਰਿੰਸ ਤੇ ਯੁਵਿਕਾ ਚੌਧਰੀ ਕਰ ਰਹੇ ਨੇ ਵਿਆਹ?

prince narula yuvika chaudhary marriage
14 November, 2017 05:14:27 PM

ਮੁੰਬਈ(ਬਿਊਰੋ)— ਬਾਲੀਵੁੱਡ ਤੇ ਟੀ. ਵੀ. ਅਦਾਕਾਰਾ ਯੁਵਿਕਾ ਚੌਧਰੀ ਜਲਦ ਹੀ ਵਿਆਹ ਕਰਨ ਵਾਲੀ ਹੈ। ਖਬਰਾਂ ਦੀ ਮੰਨੀਏ ਤਾਂ ਯੁਵਿਕਾ ਚੌਧਰੀ ਨੇ ਆਪਣੇ ਪ੍ਰੇਮੀ ਤੇ ਟੀ. ਵੀ. ਅਦਾਕਾਰ ਪ੍ਰਿੰਸ ਨਰੂਲਾ ਨਾਲ ਵਿਆਹ ਕਰਵਾਉਣ ਦਾ ਐਲਾਨ ਕੀਤਾ ਹੈ। ਪ੍ਰਿੰਸ ਤੇ ਯੁਵਿਕਾ ਦੀ ਡੇਟਿੰਗ ਦੀਆਂ ਖਬਰਾਂ ਕਾਫ਼ੀ ਸਮੇਂ ਤੋਂ ਆ ਰਹੀਆਂ ਸਨ ਤੇ ਦੋਵਾਂ ਦਾ ਕਹਿਣਾ ਸੀ ਕਿ ਅਸੀਂ ਸਿਰਫ਼ ਚੰਗੇ ਦੋਸਤ ਹਨ। ਯੁਵਿਕਾ ਚੌਧਰੀ ਤੇ ਪ੍ਰਿੰਸ ਨਰੂਲਾ 'ਬਿੱਗ ਬੌਸ ਦੇ ਸੀਜ਼ਨ 9' ਵਿੱਚ ਇਕੱਠੇ ਨਜ਼ਰ ਆ ਚੁੱਕੇ ਹਨ। ਦੋਵਾਂ ਦਾ ਇਕ ਦੂਜੇ ਲਈ ਪਿਆਰ ਉਸ ਸਮੇਂ ਨਜ਼ਰ ਆ ਰਿਹਾ ਸੀ ਪਰ ਕੁੱਝ ਸਮੇਂ ਬਾਅਦ ਜਦੋਂ ਯੁਵਿਕਾ ਬਿਗ ਬੌਸ ਦੇ ਘਰ ਤੋਂ ਬਾਹਰ ਹੋ ਗਈ ਤਾਂ ਪ੍ਰਿੰਸ ਨੂਰਾ ਫ਼ਤੇਹੀ ਨਾਲ ਨਜ਼ਰ ਆਏ।

Punjabi Bollywood Tadka

ਬਿੱਗ ਬੌਸ ਜਿੱਤਣ ਤੋਂ ਬਾਅਦ ਪ੍ਰਿੰਸ ਤੇ ਯੁਵਿਕਾ ਕਾਫ਼ੀ ਪਾਰਟੀਆਂ 'ਚ ਇੱਕਠੇ ਦਿਖਾਈ ਦਿੱਤੇ ਪਰ ਸਾਫ਼ ਤੌਰ 'ਤੇ ਕਦੇ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ। ਦੱਸਣਯੋਗ ਹੈ ਕਿ ਕੁੱਝ ਸਮੇਂ ਪਹਿਲਾਂ ਯੁਵਿਕਾ ਦਾ ਮੰਨਣਾ ਸੀ ਕਿ ਉਹ ਦੋਵੇਂ ਸਿਰਫ ਚੰਗੇ ਦੋਸਤ ਹਨ ਤੇ ਉਹ ਪ੍ਰਿੰਸ ਨੂੰ ਡੇਟ ਨਹੀਂ ਕਰ ਰਹੀ ਹੈ। ਯੁਵਿਕਾ ਨੇ ਕਿਹਾ ਸੀ ਕਿ ਪ੍ਰਿੰਸ ਉਨ੍ਹਾਂ ਦਾ ਚੰਗਾ ਦੋਸਤ ਹੈ ਤੇ ਉਹ ਇਕ ਜ਼ਮੀਨ ਨਾਲ ਜੁੜ੍ਹੇ ਹੋਏ ਅਭਿਨੇਤਾ ਹਨ। ਪ੍ਰਿੰਸ ਦੇ ਚੰਗੇ ਵਿਵਹਾਰ ਤੋਂ ਕਾਫੀ ਪ੍ਰਭਾਵਿਤ ਹੋਣ ਕਰਕੇ ਉਹ ਪ੍ਰਿੰਸ ਨਾਲ ਹਨ ਤੇ ਸਾਡੇ ਦੋਵਾਂ ਦੇ ਸਬੰਧ ਕਾਫੀ ਚੰਗੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਯੁਵਿਕਾ ਉਨ੍ਹਾਂ ਨੂੰ ਡੇਟ ਕਰ ਰਹੀ ਹੈ।

Punjabi Bollywood Tadka

ਦੱਸਣਯੋਗ ਹੈ ਕਿ ਯੁਵਿਕਾ ਚੌਧਰੀ ਨੇ ਇਹ ਵੀ ਕਿਹਾ ਸੀ ਕਿ ਜੇਕਰ ਉਹ ਅਜਿਹਾ ਕਰਦੀ ਤਾਂ ਕਿਸੇ ਤੋਂ ਨਹੀਂ ਛੁਪਾਉਂਦੀ, ਇਹ ਕੋਈ ਅਪਰਾਧ ਨਹੀਂ ਹੈ ਪਰ ਹੁਣ ਖਬਰਾਂ ਦੀ ਮੰਨੀਏ ਤਾਂ ਅਖੀਰ ਵਿੱਚ ਦੋਵਾਂ ਨੇ ਮੁੰਦਰੀਆਂ ਵਟਾਉਣ ਦਾ ਐਲਾਨ ਕਰ ਦਿੱਤਾ ਹੈ। ਕੁੱਝ ਸਮੇਂ ਪਹਿਲਾਂ ਵੀ ਯੁਵਿਕਾ ਇਸ ਤਰੀਕੇ ਦੀਆਂ ਅਫਵਾਹਾਂ ਤੋਂ ਤੰਗ ਆ ਚੁੱਕੀ ਸੀ ਕਿ ਉਹ ਪ੍ਰਿੰਸ ਨੂੰ ਡੇਟ ਕਰ ਰਹੀ ਹਨ। ਉਸ ਸਮੇਂ ਵੀ ਉਨ੍ਹਾਂ ਕਿਹਾ ਸੀ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ। ਜਿਸ ਦਿਨ ਉਨ੍ਹਾਂ ਦੇ ਦਿਲ 'ਚ ਉਸ ਲਈ ਜਾਂ ਕਿਸੇ ਹੋਰ ਲਈ ਕੁੱਝ ਹੋਵੇਗਾ ਤਾਂ ਸਾਰਿਆਂ ਨੂੰ ਉਹ ਮਾਣ ਨਾਲ ਦੱਸਾਂਗੀ।

Punjabi Bollywood Tadka

'ਬਿੱਗ ਬੌਸ 11' ਦੇ ਮੁਕਾਬਲੇਬਾਜ਼ ਵਿਕਾਸ ਗੁਪਤਾ ਨੇ ਬੀਤੇ ਦਿਨੀਂ ਕਿਹਾ ਕਿ ਪ੍ਰਿੰਸ ਤੇ ਯੁਵਿਕਾ ਇਸ ਸਾਲ ਦੇ ਅੰਤ ਤੱਕ ਵਿਆਹ ਕਰਵਾ ਲੈਣਗੇ। ਯੁਵਿਕਾ ਦਾ ਕਹਿਣਾ ਹੈ ਕਿ ਹੈ ਕਿ ਉਨ੍ਹਾਂ ਦਾ ਵਿਆਹ ਹੈ ਤੇ ਉਨ੍ਹਾਂ ਨੂੰ ਹੀ ਨਹੀਂ ਪਤਾ। ਜ਼ਿੰਦਗੀ 'ਚ ਕੁੱਝ ਵੀ ਹੋ ਸਕਦਾ ਹੈ, ਇਸ ਲਈ ਜਿਸ ਤਰ੍ਹਾਂ ਚੱਲ ਰਿਹਾ ਹੈ, ਚੱਲਣ ਦੇਣਾ ਚਾਹੀਦਾ ਹੈ। ਯੁਵਿਕਾ ਨੇ ਇਹ ਤੱਕ ਕਹਿ ਦਿੱਤਾ ਕਿ ਲੋਕਾਂ ਨੇ ਜੋ ਗੱਲ ਬਣਾਉਣੀ ਹੈ, ਬਣਾਉਣ ਦਿਓ, ਇਕ ਦੋਸਤ ਦੀ ਤਰ੍ਹਾਂ ਉਹ ਪ੍ਰਿੰਸ ਨਰੂਲਾ ਨਾਲ ਪਿਆਰ ਕਰਦੀ ਹਾਂ।

Punjabi Bollywood Tadka

ਬੀਤੇ ਦਿਨੀਂ 'ਬਿੱਗ ਬੌਸ 11' ਦੇ ਮੁਕਾਬਲੇਬਾਜ਼ ਵਿਕਾਸ ਗੁਪਤਾ ਨੇ ਕਿਹਾ ਸੀ ਕਿ ਪ੍ਰਿੰਸ ਤੇ ਯੁਵਿਕਾ ਇਸ ਸਾਲ ਦੇ ਅੰਤ ਤੱਕ ਵਿਆਹ ਕਰਵਾ ਲੈਣਗੇ। ਯੁਵਿਕਾ ਦਾ ਕਹਿਣਾ ਹੈ ਕਿ ਹੈ ਕਿ ਉਨ੍ਹਾਂ ਦਾ ਵਿਆਹ ਹੈ ਤੇ ਉਨ੍ਹਾਂ ਨੂੰ ਹੀ ਨਹੀਂ ਪਤਾ। ਜ਼ਿੰਦਗੀ 'ਚ ਕੁੱਝ ਵੀ ਹੋ ਸਕਦਾ ਹੈ, ਇਸ ਲਈ ਜਿਸ ਤਰ੍ਹਾਂ ਚੱਲ ਰਿਹਾ ਹੈ, ਚੱਲਣ ਦੇਣਾ ਚਾਹੀਦਾ ਹੈ। ਯੁਵਿਕਾ ਨੇ ਇਹ ਤੱਕ ਕਹਿ ਦਿੱਤਾ ਕਿ ਲੋਕਾਂ ਨੇ ਜੋ ਗੱਲ ਬਣਾਉਣੀ ਹੈ, ਬਣਾਉਣ ਦਿਓ, ਇਕ ਦੋਸਤ ਦੀ ਤਰ੍ਹਾਂ ਉਹ ਪ੍ਰਿੰਸ ਨਰੂਲਾ ਨਾਲ ਪਿਆਰ ਕਰਦੀ ਹਾਂ।

Punjabi Bollywood Tadka Punjabi Bollywood Tadka


Tags: Prince NarulaYuvika ChaudharyMarriageBigg Boss 9Yaaran Da KatchupLakeeranYaaranaVikas Guptaਯੁਵਿਕਾ ਚੌਧਰੀਯੁਵਿਕਾ ਚੌਧਰੀ ਪ੍ਰਿੰਸ ਨਰੂਲਾ