FacebookTwitterg+Mail

ਡਾ. ਪ੍ਰਿੰਸ ਸੁਖਦੇਵ ਦਾ ਨਵਾਂ ਗੀਤ 'ਆਦਤ' ਹੋਇਆ ਰਿਲੀਜ਼ (ਵੀਡੀਓ)

prince sukhdev new aadat out now
12 December, 2019 01:39:15 AM

ਜਲੰਧਰ,(ਬਿਊਰੋ) : ਸੰਗੀਤ ਜਗਤ 'ਚ ਵੱਖ-ਵੱਖ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਡਾ. ਪ੍ਰਿੰਸ ਸੁਖਦੇਵ ਦਾ ਨਵਾਂ ਗੀਤ 'ਆਦਤ' ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਜਿਥੇ ਡਾ. ਪ੍ਰਿੰਸ ਸੁਖਦੇਵ ਵਲੋਂ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਗਿਆ ਹੈ, ਉਥੇ ਹੀ ਇਸ ਗੀਤ ਦਾ ਖੂਬਸੂਰਤ ਮਿਊਜ਼ਿਕ ਵੀ ਉਨ੍ਹਾਂ ਵਲੋਂ ਖੁਦ ਤਿਆਰ ਕੀਤਾ ਗਿਆ ਹੈ। ਦੱਸ ਦਈਏ ਕਿ 'ਆਦਤ' ਗੀਤ ਦੇ ਬੋਲ ਗੋਗੀ ਹੋਲੈਂਡਿਆ ਵਲੋਂ ਲਿਖੇ ਗਏ ਹਨ। ਇਸ ਗੀਤ ਨੂੰ ਜੀ. ਪੀਕਸ਼ਲ ਸਟੂਡੀਓਜ਼ ਤੇ ਗੁਰਮੀਤ ਦੁੱਗਲ ਵਲੋਂ ਰਿਲੀਜ਼ ਕੀਤਾ ਗਿਆ ਹੈ।      

ਦੱਸਣਯੋਗ ਹੈ ਕਿ ਬਾਲੀਵੁੱਡ ਦੇ ਮਸ਼ਹੂਰ ਗਾਇਕ ਸੁਰੇਸ ਵਾਡਕਰ ਸਮੇਤ ਕਈ ਗਾਇਕਾਂ ਦੇ ਗੀਤਾਂ ਨੂੰ ਪ੍ਰਿੰਸ ਸੁਖਦੇਵ ਨੇ ਆਪਣੇ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ। ਪ੍ਰਿੰਸ ਸੁਖਦੇਵ ਵਲੋਂ ਤੇਰਾ ਲਾਰਿਆਂ ਦਾ ਸ਼ਹਿਰ, ਕਸੂਰ, ਮਾਂ-ਮਾਂ, ਨਕਾਬ ਅਤੇ ਮੁਖੜੇ ਤੇ ਛਾਈ ਨਿੰਮੀ-ਨਿੰਮੀ ਸੰਗ ਸਮੇਤ ਕਈ ਗੀਤ ਦਰਸ਼ਕਾਂ ਦੀ ਝੋਲੀ 'ਚ ਪਾਏ ਜਾ ਚੁੱਕੇ ਹਨ।


Tags: Prince Sukhdev Aadat Punjabi Singer Music DirectorGurmeet Duggal

About The Author

Deepak Kumar

Deepak Kumar is content editor at Punjab Kesari