FacebookTwitterg+Mail

ਰਿਲੀਜ਼ ਤੋਂ ਪਹਿਲਾ ਰਾਜਾਮੌਲੀ ਦੀ ਫਿਲਮ ਨੇ ਕਮਾਏ 70 ਕਰੋੜ

prior to the release  rajamouli  s film earned him 70 crores
18 June, 2019 02:57:07 PM

ਜਲੰਧਰ(ਬਿਊਰੋ) - ਐਸ.ਐਸ. ਰਾਜਾਮੋਲੀ ਦੁਆਰਾ ਡਾਇਰੈਕਟ ਕੀਤੀ ਬਹੁ-ਚਰਚਿਤ ਫਿਲਮ 'ਆਰ. ਆਰ. ਆਰ' ਨੇ ਰਿਲੀਜ਼ ਤੋਂ ਪਹਿਲਾ ਵਿਦੇਸ਼ਾਂ 'ਚ ਥ੍ਰੀਏਟੀਕਲ ਰਾਈਟਸ ਤੋਂ 70 ਕਰੋੜ ਦੀ ਕਮਾਈ ਕਰਕੇ ਇਕ ਵੱਡਾ ਰਿਕਾਰਡ ਬਣਾਇਆ ਹੈ।ਸੂਤਰਾਂ ਮੁਤਾਬਕ 'ਆਰ. ਆਰ. ਆਰ.' ਦੇ ਨਿਰਮਾਤਾ ਤਕਰੀਬਨ 70 ਕਰੋੜ ਦੇ ਵਿਦੇਸ਼ੀ ਪ੍ਰਸਾਰਨ ਅਧਿਕਾਰ ਦੇ ਨਾਲ ਇਕ ਵੱਡੇ ਬੈਂਕਰੋਲ 'ਤੇ ਸੀ ਜੋ ਇਕ ਵਿਦੇਸ਼ੀ ਫਿਲਮ ਡ੍ਰਿਸਟੀਬੀਊਸ਼ਨ ਹਾਊਸ 'ਫਾਰਸ ਫਿਲਮਜ਼' ਤੋਂ ਲਏ ਗਏ ਸਨ।ਇਸ ਫਿਲਮ ਦੀ ਕਰੀਬ 300 ਕਰੋੜ ਦੀ ਲਾਗਤ ਨਾਲ ਬਣੀ ਹੈ।ਫਿਲਮ ਦਾ ਪਹਿਲਾ ਸ਼ੈਡਿਊਲ ਖਤਮ ਹੋ ਚੁਕਿਆ ਹੈ ਤੇ ਹੁਣ ਟੀਮ ਫਿਲਮ ਦੇ ਦੂਜੇ ਸ਼ੈਡੀਊਲ 'ਤੇ ਕੰਮ ਕਰ ਰਹੀ ਹੈ।

ਇਹ ਫਿਲਮ 1920 ਦੇ ਸੁਤੰਤਰਤਾ ਸੈਨਾਨੀਆਂ ਅਲੁਰੀ ਸੀਤਾਰਾਮ ਰਾਜੂ ਅਤੇ ਕੋਮਾਰਾਮ ਭੀਮ ਦੇ ਦੁਆਲੇ ਘੁੰਮਦੀ ਇਕ ਕਾਲਪਨਿਕ ਕਹਾਣੀ ਹੈ।ਜੋ ਬ੍ਰਿਟਿਸ਼ ਰਾਜ ਦੇ ਖਿਲਾਫ ਲੜੇ ਸਨ।ਇਹ ਫਿਲਮ ਜਦੋਂ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਤਾਂ ਯਕੀਨੀ ਤੌਰ 'ਤੇ ਇਸ ਦੀ ਪ੍ਰਭਾਵਸਾਲੀ ਕਹਾਣੀ ਤੇ ਐਸ. ਐਸ. ਰਾਜਾਮੌਲੀ ਦੀ ਬਾਕਮਾਲ ਡਾਇਰੈਕਸ਼ਨ ਇਸ ਫਿਲਮ ਨੂੰ ਜਰੂਰ ਹਿੱਟ ਹੋਵੇਗੀ ਤੇ ਰਿਕਾਰਡ ਤੋੜ ਸਫਲਤਾ ਹਾਸਲ ਕਰੇਗੀ। 'ਆਰ. ਆਰ. ਆਰ' ਇਕ ਪੀਰੀਅਡ ਫਿਲਮ ਹੈ। ਜਿਸ ਨੂੰ ਤੇਲਗੂ ਅਤੇ ਤਾਮਿਲ 'ਚ ਬਣਾਇਆਂ ਗਿਆ ਹੈ। ਰਾਜਾਮੌਲੀ ਨੇ ਹੀ ਇਸ ਫਿਲਮ ਨੂੰ ਲਿਖਿਆ ਹੈ। 20 ਜੁਲਾਈ 2020 ਨੂੰ ਇਹ ਫਿਲਮ ਰਿਲੀਜ਼ ਹੋਵੇਗੀ।


Tags: RRRSS RajamouliAlluri Sitarama RajuKomaram BheemPeriod MovieBollywood Update

Edited By

Lakhan

Lakhan is News Editor at Jagbani.