FacebookTwitterg+Mail

ਪ੍ਰੀਤੀ ਭੱਟਾਚਾਰੀਆ ਬਣੀ 'ਸੁਪਰਸਟਾਰ ਸਿੰਗਰ' ਦੀ ਜੇਤੂ

priti bhattacharjee wins the title of superstar singer
07 October, 2019 12:39:52 AM

ਮੁੰਬਈ (ਏਜੰਸੀ)- ਸੋਨੀ ਟੀ.ਵੀ. ਦਾ ਸਿੰਗਿੰਗ ਰਿਆਲਿਟੀ ਸ਼ੋਅ ਸੁਪਰਸਟਾਰ ਗਾਇਕ ਦਾ ਖਿਤਾਬ ਪ੍ਰੀਤੀ ਭੱਟਾਚਾਰੀਆ ਨੇ ਆਪਣੇ ਨਾਂ ਕਰ ਲਿਆ। ਗਾਇਕ ਪ੍ਰੀਤੀ ਭੱਟਾਚਾਰੀਆ ਨੇ ਸੁਪਰਸਟਾਰ ਸਿੰਗਰ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਦੱਸ ਦਈਏ ਕਿ 6 ਅਕਤੂਬਰ ਨੂੰ ਇਸ ਸ਼ੋਅ ਦਾ ਮਹਾਮੁਕਾਬਲਾ 6 ਮੁਕਾਬਲੇਬਾਜ਼ ਫਾਈਨਲਿਸਟ ਪ੍ਰੀਤੀ ਭੱਟਾਚਾਰੀਆ, ਮੌਲੀ, ਸਨੇਹਾ ਸ਼ੰਕਰ, ਹਰਸ਼ਿਤ ਨਾਥ, ਅੰਕੋਨਾ ਮੁਖਰਜੀ ਅਤੇ ਨਿਸ਼ਠਾ ਸ਼ਰਮਾ ਵਿਚਾਲੇ ਕਰਵਾਇਆ ਗਿਆ। ਸ਼ੋਅ ਦਾ ਗ੍ਰੈਂਡ ਫਿਨਾਲੇ ਅੱਜ ਰਾਤ 8 ਵਜੇ ਤੋਂ ਸ਼ੁਰੂ ਹੋਇਆ ਸੀ। ਦੱਸ ਦਈਏ ਕਿ ਗ੍ਰੈਂਡ ਫਿਨਾਲੇ ਅੰਦਰ ਸਾਰਿਆਂ ਨੇ ਆਪਣੀ ਸ਼ਾਨਦਾਰ ਪਰਫਾਰਮੈਂਸ ਦਿੱਤੀ। ਕੀਕੂ ਸ਼ਾਰਦਾ ਅਤੇ ਕ੍ਰਿਸ਼ਣਾ ਅਭਿਸ਼ੇਕ ਨੇ ਜ਼ਬਰਦਸਤ ਤਰੀਕੇ ਨਾਲ ਸਮਾਂ ਬੰਨ੍ਹਿਆ। ਉਨ੍ਹਾਂ ਨੇ ਆਪਣੀ ਕਾਮੇਡੀ ਨਾਲ ਲੋਕਾਂ ਦੇ ਢਿੱਡੀਂ ਪੀੜਾਂ ਪਵਾਈਆਂ ਅਤੇ ਸ਼ੋਅ ਦੇ ਮੁਕਾਬਲੇਬਾਜ਼ਾਂ ਤੋਂ ਇਲਾਵਾ ਜੱਜ ਨੇ ਵੀ ਸ਼ੋਅ ਵਿਚ ਧਮਾਕੇਦਾਰ ਪਰਫਾਰਮੈਂਸ ਦਿੱਤੀ।


Tags: ਪ੍ਰੀਤੀ ਭੱਟਾਚਾਰੀਆਸੁਪਰਸਟਾਰ ਸਿੰਗਰPrity Bhattacharjee Superstar Singer

About The Author

Inder Prajapati

Inder Prajapati is content editor at Punjab Kesari