FacebookTwitterg+Mail

ਕਮਲ ਹਾਸਨ ਨੂੰ ਮਿਲ ਪੂਰਾ ਹੋਇਆ 'ਵਿੰਕ ਗਰਲ' ਪ੍ਰਿਆ ਪ੍ਰਕਾਸ਼ ਦਾ ਸੁਪਨਾ

priya prakash dream come true
05 August, 2018 07:41:20 PM

ਮੁੰਬਈ (ਬਿਊਰੋ)— 'ਵਿੰਕ ਗਰਲ' ਪ੍ਰਿਆ ਪ੍ਰਕਾਸ਼ ਵਰੀਅਰ ਦਾ ਇਕ ਵੱਡਾ ਸੁਪਨਾ ਪੂਰਾ ਹੋ ਗਿਆ ਹੈ। ਪ੍ਰਿਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਹ ਦਿੱਗਜ ਅਭਿਨੇਤਾ ਕਮਲ ਹਾਸਨ ਨਾਲ ਨਜ਼ਰ ਆ ਰਹੀ ਹੈ। ਪ੍ਰਿਆ ਨੇ ਤਸਵੀਰ ਸ਼ੇਅਰ ਕਰਦਿਆਂ ਇਹ ਵੀ ਦੱਸਿਆ ਹੈ ਕਿ ਕਮਲ ਹਾਸਨ ਨੂੰ ਮਿਲਣਾ ਉਸ ਦੇ ਲਈ ਕਿਸੇ ਸੁਪਨੇ ਦੇ ਪੂਰਾ ਹੋਣ ਵਰਗਾ ਹੈ।
ਦੱਸਣਯੋਗ ਹੈ ਕਿ ਪ੍ਰਿਆ ਨੇ ਕਮਲ ਹਾਸਨ ਨਾਲ ਇਹ ਤਸਵੀਰ ਦੋ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਉਸ ਦੀ ਇਸ ਤਸਵੀਰ ਨੂੰ ਹੁਣ ਤਕ 5 ਲੱਖ ਤੋਂ ਜ਼ਿਆਦਾ ਲੋਕ ਲਾਈਕ ਕਰ ਚੁੱਕੇ ਹਨ।

ਦੱਸਣਯੋਗ ਹੈ ਕਿ ਪ੍ਰਿਆ ਪ੍ਰਕਾਸ਼ ਆਪਣੀ ਇਕ ਵੀਡੀਓ ਕਾਰਨ ਪੂਰੇ ਦੇਸ਼ 'ਚ ਇਕ ਝਟਕੇ 'ਚ ਮਸ਼ਹੂਰ ਹੋ ਗਈ ਸੀ। ਅਸਲ 'ਚ ਵੀਡੀਓ 'ਚ ਉਸ ਦੇ ਐਕਸਪ੍ਰੈਸ਼ਨ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ ਤੇ ਉਸ ਦੀ ਇਹ ਵੀਡੀਓ ਖੂਬ ਵਾਇਰਲ ਵੀ ਹੋਈ ਸੀ, ਜਿਸ ਤੋਂ ਬਾਅਦ ਉਹ ਰਾਤੋਂ-ਰਾਤ ਸਟਾਰ ਬਣ ਗਈ ਸੀ।

 


Tags: Priya Prakash Varrier Kamal Haasan Dream Come True Instagram Wink Girl

Edited By

Rahul Singh

Rahul Singh is News Editor at Jagbani.