FacebookTwitterg+Mail

26 ਸੈਕਿੰਡ 'ਚ ਪਿਆਰ ਦਾ ਇਜ਼ਹਾਰ ਕਰ ਗਈ ਲੜਕੀ, ਸੋਸ਼ਲ ਮੀਡੀਆ 'ਤੇ ਮਚਿਆ ਤਹਿਲਕਾ

priya prakash s romantic video viral
12 February, 2018 05:19:30 PM

ਮੁੰਬਈ(ਬਿਊਰੋ)— ਵੈਲੇਨਟਾਈਨ ਵੀਕ ਚੱਲ ਰਿਹਾ ਹੈ। ਇਸ ਪਿਆਰ ਦੇ ਮੌਸਮ 'ਚ ਸੋਸ਼ਲ ਮੀਡੀਆ 'ਤੇ ਇਕ ਰੋਮਾਂਟਿਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਗੀਤ ਨੂੰ ਹੁਣ ਤੱਕ ਯੂਟਿਊਬ 'ਤੇ 4,377,644 ਲੱਖ ਵਿਊਜ਼ ਮਿਲ ਚੁੱਕੇ ਹਨ। ਇਸ 'ਚ ਦੋ ਵਿਦਿਆਰਥੀ ਆਪਣੇ ਪਿਆਰ ਦਾ ਇਜ਼ਹਾਰ ਅੱਖਾਂ ਨਾਲ ਕਰ ਰਹੇ ਹਨ। ਵੀਡੀਓ 'ਚ ਜੋ ਲੜਕੀ ਹੈ ਪ੍ਰਿਆ ਪ੍ਰਕਾਸ਼, ਉਹ ਇੰਨੀ ਖੂਬਸੂਰਤ ਹੈ ਕਿ ਉਸ ਨੂੰ ਦੇਖਦੇ ਹੀ ਯੂਜ਼ਰਸ ਨੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ। ਇਸ ਗੀਤ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ। ਹੁਣ ਤੱਕ ਇਸ ਵੀਡੀਓ ਨੂੰ ਲੱਖਾਂ ਵਿਊਜ਼ ਤੇ ਲਾਈਕਲ ਮਿਲ ਚੁੱਕੇ ਹਨ। ਇਹ ਵੀਡੀਓ ਇਕ ਮਲਿਆਲਮ ਗੀਤ ਦੀ ਹੈ। ਆਉਣ ਵਾਲੀ ਮਲਿਆਲਮ ਫਿਲਮ 'ਉਰੂ ਅਦਾਰ ਲਵ' ਦੇ ਇਸ ਗੀਤ ਦਾ ਛੋਟਾ ਜਿਹਾ ਸੀਨ ਕਾਫੀ ਵਾਇਰਲ ਹੋ ਰਿਹਾ ਹੈ। ਗੀਤ ਦੇ ਬੋਲ '' ਹਨ। ਇਸ ਗੀਤ 'ਚ ਇਕ ਲੜਕੀ ਤੇ ਲੜਕਾ ਇਕ ਦੂਜੇ ਨਾਲ ਅੱਖਾਂ ਦੇ ਇਸ਼ਾਰਿਆਂ ਨਾਲ ਸਭ ਕੁਝ ਕਹਿ ਜਾਂਦੇ ਹਨ। ਇਸ ਗੀਤ ਨੂੰ ਸ਼ਾਮ ਰਹਿਮਾਨ ਨੇ ਕੰਪੋਜ਼ ਕੀਤਾ ਹੈ।

ਸਕੂਲ ਰੋਮਾਂਸ ਨੂੰ ਦਿਖਾਉਂਦਾ ਇਹ ਗੀਤ ਯੂਟਿਊਬ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੇਖਦੇ ਹੀ ਦੇਖਦੇ ਇਹ ਸਾਂਗ ਟਾਪ ਟਰੈਂਡ 'ਚ ਸ਼ਾਮਲ ਹੋ ਗਿਆ ਹੈ। ਵੀਡੀਓ 'ਚ ਦਿਖ ਰਹੀ ਅਦਾਕਾਰਾ ਦਾ ਨਾਂ ਪ੍ਰਿਆ ਪ੍ਰਕਾਸ਼ ਵਾਰੀਅਰ ਹੈ। ਇਹ ਉਨ੍ਹਾਂ ਦੀ ਡੈਬਿਊ ਫਿਲਮ ਹੈ। 18 ਸਾਲ ਦੀ ਪ੍ਰਿਆ ਕੇਰਲ ਦੇ ਤ੍ਰਿਸ਼ੂਰ ਦੀ ਰਹਿਣ ਵਾਲੀ ਹੈ। ਇਸ ਫਿਲਮ ਨੂੰ ਉਮਰ ਲੁਲੂ ਨੇ ਨਿਰਦੇਸ਼ਤ ਕੀਤਾ ਹੈ। ਵੀਡੀਓ 'ਚ ਦਿਖ ਰਹੇ ਲੜਕੇ ਦਾ ਨਾਂ ਰੋਸ਼ਨ ਅਬਦੁੱਲ ਰਹੂਫ ਹੈ। ਰੋਸ਼ਨ ਇਕ ਚੰਗੇ ਐਕਟਰ ਨਾਲ-ਨਾਲ ਡਾਂਸਰ ਵੀ ਹਨ। ਰੋਸ਼ਨ ਦੇ ਕਈ ਡਾਸਿੰਗ ਵੀਡੀਓਜ਼ ਉਨ੍ਹਾਂ ਦੇ ਇੰਸਟਾਗਰਾਮ ਪੇਜ਼ 'ਤੇ ਸ਼ੇਅਰ ਕੀਤੀਆਂ ਗਈਆਂ ਹਨ। ਫਿਲਮਕਾਰ ਉਮਰ ਲੁਲੂ ਦੀ ਇਹ ਫਿਲਮ ਸਕੂਲ 'ਚ ਟੀਨਏਜ (ਅੱਲ੍ਹੜ ਵਿਦਿਆਰਥੀਆਂ) ਵਿਚਕਾਰ ਹੋਣ ਵਾਲੇ ਪਿਆਰ ਦੀ ਕਹਾਣੀ ਹੈ। ਇਹ ਫਿਲਮ 3 ਮਾਰਚ ਨੂੰ ਰਿਲੀਜ਼ ਹੋਵੇਗੀ। ਵਾਇਰਲ ਹੋਈ ਇਸ ਕਲਿੱਪ ਨੂੰ ਐਡਿਟ ਕਰ ਕੇ ਹੁਣ ਕਈ ਵੀਡੀਓਜ਼ ਬਣਾਈਆਂ ਗਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

 


Tags: Oru Adaar LoveManikya Malaraya Poovi VideoViralPriya Prakash VarrierShaan RahmanOmar Lulu

Edited By

Chanda Verma

Chanda Verma is News Editor at Jagbani.