FacebookTwitterg+Mail

ਪ੍ਰਿਆ ਪ੍ਰਕਾਸ਼ ਨੂੰ ਚੈਲੇਂਜ ਐਕਸੈਪਟ ਕਰਨਾ ਪਿਆ ਮਹਿੰਗਾ, ਲੇਟੈਸਟ ਵੀਡੀਓ ਨਾਲ ਛਾਈ ਚਰਚਾ 'ਚ

priya prakash varrier
30 July, 2018 02:37:53 PM

ਨਵੀਂ ਦਿੱਲੀ (ਬਿਊਰੋ)— ਨੈਸ਼ਨਲ ਕਰੱਸ਼ ਪ੍ਰਿਆ ਪ੍ਰਕਾਸ਼ ਇਕ ਵੀਡੀਓ ਕਲਿਪ ਤੋਂ ਰਾਤੋਂ-ਰਾਤ ਦੇਸ਼ਭਰ 'ਚ ਮਸ਼ਹੂਰ ਹੋ ਗਈ ਸੀ। ਇਕ ਵਾਰ ਫਿਰ ਤੋਂ ਉਨ੍ਹਾਂ ਦੀ ਇਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਗਈ ਹੈ। ਪ੍ਰਿਆ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀ ਇਕ ਵੀਡੀਓ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ। ਇਹ ਵੀਡੀਓ ਪ੍ਰਿਆ ਨੇ ਮਲਿਆਲਮ ਫਿਲਮ 'ਓਰੂ ਅਦਾਰ ਲਵ' 'ਚ ਆਪਣੇ ਸਹਿ-ਅਦਾਕਾਰ ਰੋਸ਼ਨ ਅਬਦੁੱਲ ਰਹੂਫ ਦੇ ਚੈਲੇਂਜ ਨੂੰ ਸਵੀਕਾਰਦੇ ਹੋਏ ਪੋਸਟ ਕੀਤੀ ਹੈ।

https://www.instagram.com/p/Blzi6hOBSds/?utm_source=ig_embed&utm_campaign=embed_loading_state_control

ਪ੍ਰਿਆ ਦੇ ਇਸ ਲੇਟੈਸਟ ਵੀਡੀਓ ਦੀ ਗੱਲ ਕਰੀਏ ਤਾਂ ਇਸ 'ਚ ਉਹ ਰੋਲਰ-ਕੋਸਟਰ ਰਾਈਡ ਦਾ ਮਜ਼ਾ ਲੈਂਦੀ ਦਿਖਾਈ ਦੇ ਰਹੀ ਹੈ। ਪ੍ਰਿਆ ਨੇ ਰੋਸ਼ਨ ਦਾ ਚੈਲੇਂਜ ਨੂੰ ਐਕਸੈਪਟ ਕਰ ਲਿਆ ਪਰ ਇਸ ਰਾਈਡ ਦੌਰਾਨ ਉਨ੍ਹਾਂ ਦੀਆਂ ਚੀਕਾਂ ਬੰਦ ਨਹੀਂ ਹੋਈਆਂ। ਵੀਡੀਓ ਨੂੰ ਦੇਖਣ ਤੋਂ ਬਾਅਦ ਸਾਫ ਹੈ ਕਿ ਇਹ ਚੈਲੇਂਜ ਸੱਚੀ 'ਚ ਕਾਫੀ ਦਿਲਚਸਪ ਹੈ। ਇਸ ਵੀਡੀਓ 'ਚ ਪ੍ਰਿਆ ਦਾ ਚੀਕ-ਚੀਕ ਕੇ ਬੁਰਾ ਹਾਲ ਹੋ ਰਿਹਾ ਹੈ ਪਰ ਪ੍ਰਿਆ ਨੇ ਇਸ ਰਾਈਡ ਨੂੰ ਰੱਜ ਕੇ ਇੰਜੁਆਏ ਕੀਤਾ।

https://www.instagram.com/p/BlsOmyRFhl9/?utm_source=ig_embed&utm_campaign=embed_loading_state_control

ਪ੍ਰਿਆ ਦੀ ਇਸ ਵੀਡੀਓ ਨੂੰ ਹੁਣ ਤੱਕ 6 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰੋਸ਼ਨ ਅਬਦੁੱਲ ਰਹੂਫ ਨੇ ਰੋਲਰ-ਕੋਸਟਰ ਰਾਈਡ ਦਾ ਮਜ਼ਾ ਲੈਂਦੇ ਹੋਏ ਆਪਣੀ ਇਕ ਵੀਡੀਓ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਸੀ। ਰਾਈਡ ਲੈਣ ਤੋਂ ਬਾਅਦ ਰੋਸ਼ਨ ਵੀਡੀਓ 'ਚ ਇਸ ਰਾਈਡ ਲਈ ਪ੍ਰਿਆ ਨੂੰ ਚੈਲੇਂਜ ਕਰਦੇ ਦਿਖਾਈ ਦੇ ਰਹੇ ਹਨ, ਜਿਸ ਨੂੰ ਪ੍ਰਿਆ ਨੇ ਬਖੂਬੀ ਕਰ ਕੇ ਦਿਖਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪ੍ਰਿਆ ਦੀ ਪਹਿਲੀ ਫਿਲਮ 'ਓਰੂ ਅਦਾਰ ਲਵ' ਹਾਲੇ ਤੱਕ ਰਿਲੀਜ਼ ਵੀ ਨਹੀਂ ਹੋਈ ਹੈ ਪਰ ਉਨ੍ਹਾਂ ਦੀ ਫੈਨ ਫਾਲੋਇੰਗ ਕਿਸੇ ਸੁਪਰਸਟਾਰ ਤੋਂ ਘੱਟ ਨਹੀਂ ਹੈ।


Tags: Priya Prakash VarrierRoshan Abdul RahoofRoller Coaster ChallengeVideoOru Adaar Love

Edited By

Chanda Verma

Chanda Verma is News Editor at Jagbani.