FacebookTwitterg+Mail

ਅੱਖ ਮਾਰਨ ਵਾਲੀ ਪ੍ਰਿਆ ਪ੍ਰਕਾਸ਼ ਦੇ ਹੱਕ 'ਚ ਸੁਪਰੀਮ ਕੋਰਟ, ਜਾਣੋ ਕੀ ਸੀ ਮਾਮਲਾ

priya prakash varrier
31 August, 2018 03:53:19 PM

ਨਵੀਂ ਦਿੱਲੀ(ਬਿਊਰੋ)— ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਮਲਿਆਲਮ ਅਦਾਕਾਰਾ ਪ੍ਰਿਆ ਪ੍ਰਕਾਸ਼ ਵਰੀਅਰ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੁਕੱਦਮਾ ਰੱਦ ਕਰ ਦਿੱਤਾ ਹੈ। ਦੱਸ ਦੇਈਏ ਕਿ ਪ੍ਰਿਆ ਇਕ ਫਿਲਮੀ ਸੀਨ ਦੌਰਾਨ ਅੱਖ ਮਾਰਨ ਦੇ ਅੰਦਾਜ਼ ਕਰਕੇ ਪੂਰੇ ਦੇਸ਼ 'ਚ ਰਾਤੋਂ-ਰਾਤ ਮਸ਼ਹੂਰ ਹੋ ਗਈ ਸੀ। ਉਸ ਦੀ ਇਸੇ ਹਰਕਤ ਵਿਰੁੱਧ ਕੇਸ ਦਰਜ ਕਰਵਾਇਆ ਗਿਆ ਸੀ। ਚੀਫ ਜਸਟਿਸ ਦੀਪਕ ਮਿਸ਼ਰਾ ਨੇ ਸ਼ਿਕਾਇਤ ਕਰਤਾਵਾਂ ਨੂੰ ਸਖਤੀ ਨਾਲ ਪੁੱਛਿਆ ਕਿ ਕੋਈ ਫਿਲਮ 'ਚ ਗੀਤ ਗਾਉਂਦਾ ਹੈ ਅਤੇ ਤੁਹਾਨੂੰ ਕੋਈ ਹੋਰ ਕੰਮ ਨਹੀਂ ਸਿਵਾਏ ਕੇਸ ਦਰਜ ਕਰਵਾਉਣ ਤੋਂ। ਸੁਪਰੀਮ ਕੋਰਟ ਨੇ ਕਿਹਾ ਕਿ ਕੇਸ 'ਚ ਆਧਾਰ ਬਣਾਈ ਗਈ ਧਾਰਾ 295 (ਏ) ਵਾਲਾ ਜੁਰਮ ਨਹੀਂ ਪਾਇਆ ਗਿਆ। ਧਾਰਾ 295 (ਏ) ਦੇ ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਮਾਮਲਿਆਂ ਦੀ ਪੈਰਵੀ ਹੁੰਦੀ ਹੈ। 
ਦੱਸ ਦੇਈਏ ਕਿ ਪ੍ਰਿਆ ਦੀ ਮਲਿਆਲਮ ਫਿਲਮ 'ਓਰੂ ਅਦਾਰ ਲਵ' ਕਰਕੇ ਵਿਵਾਦਾਂ ਦਾ ਸ਼ਿਕਾਰ ਹੋ ਗਈ ਸੀ। ਪੁਲਸ ਨੂੰ ਫਿਲਮ ਦੇ ਗੀਤ 'ਮਾਨਿਕਿਆ ਮਾਲਾਰਿਆ ਪੂਵੀ..' ਦੇ ਬੋਲਾਂ ਕਾਰਨ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ ਸੀ। ਇਸ ਸ਼ਿਕਾਇਤ 'ਤੇ ਕੇਸ ਵੀ ਦਰਜ ਕਰ ਲਿਆ ਗਿਆ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ। ਦਰਅਸਲ, 18 ਸਾਲ ਦੀ ਪ੍ਰਿਆ ਆਪਣੀ ਫਿਲਮ ਦੇ ਇਕ ਗੀਤ ਦੌਰਾਨ ਅੱਖ ਮਾਰਦੀ ਅਤੇ ਫਿਰ ਸ਼ਰਮਾਉਂਦੀ ਦਿਖਾਈ ਦੇ ਰਹੀ ਹੈ। ਉਸ ਦੇ ਅਜਿਹਾ ਕਰਦੀ ਦੀ 28 ਸੈਕਿੰਡ ਦੀ ਵੀਡੀਓ ਕਲਿੱਪ ਇੰਟਰਨੈੱਟ 'ਤੇ ਕਾਫੀ ਵਾਇਰਲ ਹੋਈ। ਪ੍ਰਿਆ 'ਤੇ ਫਿਲਮਾਇਆ ਇਹ ਗੀਤ ਬੀਤੀ 9 ਫਰਵਰੀ ਨੂੰ ਯੂਟਿਊਬ 'ਤੇ ਉਤਾਰਿਆ ਗਿਆ ਸੀ।


Tags: Supreme CourtOru Adaar LoveQuashesCases AgainstWink GirlPriya Prakash VarrierDipak Misra

Edited By

Sunita

Sunita is News Editor at Jagbani.