ਨਵੀਂ ਦਿੱਲੀ(ਬਿਊਰੋ)— ਇੰਟਰਨੈੱਟ ਸੈਂਸਸ਼ਨ ਪ੍ਰਿਆ ਪ੍ਰਕਾਸ਼ ਵਾਰਿਅਰ ਇਕ ਵਾਰ ਫਿਰ ਚਰਚਾ 'ਚ ਹੈ। ਇਸ ਵਾਰ ਵਜ੍ਹਾ ਉਸ ਦਾ ਮੇਕਓਵਰ ਹੈ। ਪ੍ਰਿਆ ਨੇ ਹਾਲ ਹੀ 'ਚ ਇਕ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਫੋਟੋਸ਼ੂਟ 'ਚ ਪ੍ਰਿਆ ਦਾ ਬਦਲਿਆ ਹੋਇਆ ਲੁੱਕ ਕਾਫੀ ਖੂਬਸੂਰਤ ਨਜ਼ਰ ਆ ਰਿਹਾ ਹੈ।
ਆਪਣੇ ਵਿੰਕ ਨਾਲ ਲੱਖਾਂ ਦਿਲਾਂ ਨੂੰ ਜਿੱਤਣ ਵਾਲੀ ਮਲਿਆਲਮ ਅਦਾਕਾਰਾ ਨੇ ਹਾਲ ਹੀ 'ਚ '' ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਤਸਵੀਰਾਂ 'ਚ ਪ੍ਰਿਆ ਰੈੱਡ ਡਰੈੱਸ 'ਚ ਨਜ਼ਰ ਆ ਰਹੀ ਹੈ। ਪ੍ਰਿਆ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਦੱਸ ਦੇਈਏ ਕਿ ਪਿਛਲੇ ਦਿਨੀਂ ਇਕ ਫਿਲਮ ਦੇ ਵੀਡੀਓ ਤੋਂ ਪ੍ਰਿਆ ਪ੍ਰਕਾਸ਼ ਨੂੰ ਕਾਫੀ ਪ੍ਰਸਿੱਧੀ ਹਾਸਲ ਹੋਈ ਸੀ। ਉਸ ਨੂੰ ਕਈ ਫੈਨਜ਼ ਨੇ ਨੈਸ਼ਨਲ ਕ੍ਰਸ਼ ਘੋਸ਼ਿਤ ਕੀਤਾ ਸੀ। ਮੀਡੀਆ 'ਚ ਖਬਰ ਹੈ ਕਿ ਪ੍ਰਿਆ ਨੂੰ ਰੋਹਿਤ ਦੀ ਫਿਲਮ 'ਸਿੰਬਾ' ਮਿਲ ਗਈ ਹੈ। ਫਿਲਮ 'ਚ ਰਣਵੀਰ ਸਿੰਘ ਲੀਡ ਭੂਮਿਕਾ 'ਚ ਹੈ।
ਪ੍ਰਿਆ ਦੀ ਵਧਦੀ ਲੋਕਪ੍ਰਿਯਤਾ ਦੀ ਕਾਰਨ ਉਸ ਦੇ ਬਾਲੀਵੁੱਡ 'ਚ ਕੰਮ ਕਰਨ ਦੀਆਂ ਅਟਕਲਾਂ ਵੀ ਜ਼ੋਰਾਂ 'ਤੇ ਹੈ। ਦੱਸ ਦੇਈਏ ਕਿ ਪਿਛਲੇ ਦਿਨਾਂ ਪ੍ਰਿਆ ਪ੍ਰਕਾਸ਼ ਆਪਣੇ ਇੰਸਟਾਗ੍ਰਾਮ 'ਤੇ ਪ੍ਰਮੋਸ਼ਨ ਲਈ ਹਰ ਪੋਸਟ 8 ਲੱਖ ਰੁਪਏ ਲੈਂਦੀ ਹੈ।