ਮੁੰਬਈ (ਬਿਊਰੋ)— ਇਸ ਸਾਲ ਦੀ ਸ਼ੁਰੂਆਤ 'ਚ ਵੈਲੇਂਟਾਇਨ ਡੇਅ 'ਤੇ ਸਕੂਲ ਡਰੈੱਸ 'ਚ ਆਪਣੀਆਂ ਅਦਾਵਾਂ ਨਾਲ ਇਕ ਸ਼ਰਾਰਤੀ ਕੁੜੀ ਨੇ ਕਈਆਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਸੀ। ਇਹ ਵੀਡੀਓ ਇੰਨਾ ਵਾਇਰਲ ਹੋਇਆ ਸੀ ਕਿ ਰਾਤੋਂ-ਰਾਤ ਉਹ ਕੁੜੀ ਸਟਾਰ ਬਣ ਗਈ। ਜੀ ਹਾਂ ਅਸੀ ਗੱਲ ਕਰ ਰਹੇ ਹਾਂ ਮਲਿਆਲਮ ਬਿਊਟੀ ਪ੍ਰਿਆ ਪ੍ਰਕਾਸ਼ ਵਾਰਿਅਰ ਦੀ। ਪ੍ਰਿਆ ਪ੍ਰਕਾਸ਼ ਦੀ ਵੀਡੀਓ ਇੰਨੀ ਤੇਜ਼ੀ ਨਾਲ ਵਾਇਰਲ ਹੋਈ ਸੀ ਕਿ ਲੋਕ ਉਨ੍ਹਾਂ ਨੂੰ ਹੁਣ ਵਾਇਰਲ ਗਰਲ ਦੇ ਨਾਂ ਨਾਲ ਜਾਣਨ ਲੱਗ ਪਏ ਹਨ।
ਕਈ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਪ੍ਰਿਆ ਦਾ ਨਾਂ ਕਾਫੀ ਮਸ਼ਹੂਰ ਹੋ ਚੁੱਕਾ ਹੈ। ਹੁਣ ਉਨ੍ਹਾਂ ਦਾ ਇਕ ਹੋਰ ਵੀਡੀਓ ਸਭ ਦੇ ਸਾਹਮਣੇ ਆਈ ਹੈ। ਇਸ ਵੀਡੀਓ ਨੂੰ ਪ੍ਰਿਆ ਦੇ ਪਾਰਟਨਰ ਰੋਸ਼ਨ ਅਬਦੁੱਲ ਰਹੂਫ ਨੇ ਆਪਣੇ ਇੰਸਟਾਗ੍ਰਾਮ ਪੇਜ਼ 'ਤੇ ਸ਼ੇਅਰ ਕੀਤੀ ਹੈ। ਜਾਣਕਾਰੀ ਮੁਤਾਬਕ ਤੁਹਾਨੂੰ ਦਸ ਦੇਈਏ ਕਿ 28 ਅਕਤੂਬਰ ਨੂੰ ਪ੍ਰਿਆ ਦਾ ਜਨਮਦਿਨ ਸੀ ਅਤੇ ਇਸ ਮੌਕੇ ਰਹੂਫ ਨੇ ਪ੍ਰਿਆ ਦੀ ਇਕ ਵੀਡੀਓ ਸ਼ੇਅਰ ਕੀਤੀ, ਜੋ ਵੇਖਦੇ ਹੀ ਵੇਖਦੇ ਵਾਇਰਲ ਹੋ ਗਈ। ਇਸ ਵੀਡੀਓ ਨੂੰ ਕੁਝ ਹੀ ਸਮੇਂ 'ਚ 2,05,774 ਵਾਰ ਵੇਖਿਆ ਜਾ ਚੁੱਕਾ ਹੈ।