FacebookTwitterg+Mail

ਤੀਜੀ ਵਾਰ ਪਿਤਾ ਬਣਨ ਜਾ ਰਿਹੈ ਕਰਿਸ਼ਮਾ ਕਪੂਰ ਦਾ ਸਾਬਕਾ ਪਤੀ, ਕਰਵਾ ਚੁੱਕਾ ਹੈ ਤਿੰਨ ਵਿਆਹ

priya sachdev
04 October, 2018 11:33:20 AM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਸੰਜੇ ਕਪੂਰ ਇਕ ਵਾਰ ਫਿਰ ਤੋਂ ਪਿਤਾ ਬਣਨ ਜਾ ਰਿਹਾ ਹੈ। ਸੰਜੇ ਕਪੂਰ ਅਤੇ ਕਰਿਸ਼ਮਾ ਕਪੂਰ 13 ਸਾਲ ਤੱਕ ਇਕ-ਦੂਜੇ ਨਾਲ ਰਹੇ ਅਤੇ ਇੰਨੇ ਸਾਲਾਂ ਬਾਅਦ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਲੈਂਦੇ ਹੋਏ ਤਲਾਕ ਲੈ ਲਿਆ। ਕਰਿਸ਼ਮਾ ਕਪੂਰ ਨਾਲ ਤਲਾਕ ਲੈਣ ਤੋਂ ਬਾਅਦ ਸੰਜੇ ਕਪੂਰ ਨੇ ਸਾਲ 2017 ਦੇ ਅਪ੍ਰੈਲ ਮਹੀਨੇ 'ਚ ਪ੍ਰਿਆ ਸਚਦੇਵ ਨਾਲ ਵਿਆਹ ਕਰ ਲਿਆ ਸੀ। 

Punjabi Bollywood Tadka
ਮੁੜ ਪਿਤਾ ਬਣਨ ਵਾਲਾ ਹੈ ਸੰਜੇ ਕਪੂਰ
ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਸੰਜੇ ਕਪੂਰ ਇਕ ਵਾਰ ਫਿਰ ਤੋਂ ਪਿਤਾ ਬਣਨ ਜਾ ਰਿਹਾ ਹੈ। ਰਿਪੋਰਟਸ 'ਚ ਕਿਹਾ ਜਾ ਰਿਹਾ ਹੈ ਕਿ ਸੰਜੇ ਦੀ ਪਤਨੀ ਪ੍ਰਿਆ ਬਹੁਤ ਜਲਦ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਪ੍ਰਿਆ 7 ਮਹੀਨੇ ਤੋਂ ਗਰਭਵਤੀ ਹੈ ਅਤੇ ਦਸੰਬਰ ਦੇ ਮਹੀਨੇ 'ਚ ਉਨ੍ਹਾਂ ਦੀ ਡਿਲੀਵਰੀ ਹੋ ਜਾਵੇਗੀ।

Punjabi Bollywood Tadka

ਹਾਲਾਂਕਿ ਇਸ ਬਾਰੇ 'ਚ ਸੰਜੇ ਅਤੇ ਪ੍ਰਿਆ ਦੋਹਾਂ ਨੇ ਕਿਸੇ ਅਧਿਰਾਕਤ ਤੌਰ 'ਤੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਪ੍ਰਿਆ ਦੀਆਂ ਤਸਵੀਰਾਂ 'ਚ ਉਨ੍ਹਾਂ ਦਾ ਬੇਬੀ ਬੰਪ ਸਾਫ ਦਿਖਾਈ ਦੇ ਰਿਹਾ ਹੈ, ਜੋ ਕਿ ਸੋਸ਼ਲ ਮੀਡੀਆ 'ਚ ਵੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਸੰਜੇ ਦੀ ਪ੍ਰਿਆ ਨਾਲ ਹੋਇਆ ਹੈ ਤੀਜਾ ਵਿਆਹ
ਦੱਸ ਦੇਈਏ ਕਿ ਸੰਜੇ ਕਪੂਰ, ਪ੍ਰਿਆ ਨਾਲ ਵਿਆਹ ਕਰਨ ਤੋਂ ਪਹਿਲਾਂ 2 ਹੋਰ ਵਿਆਹ ਕਰ ਚੁੱਕਾ ਹੈ। ਪ੍ਰਿਆ ਦਾ ਇਹ ਦੂਜਾ ਵਿਆਹ ਹੈ। ਸੰਜੇ ਦਾ ਦੂਜਾ ਵਿਆਹ ਕਰਿਸ਼ਮਾ ਨਾਲ ਹੋਇਆ ਸੀ, ਜਿਨ੍ਹਾਂ ਤੋਂ ਉਨ੍ਹਾਂ 2 ਬੱਚੇ ਹਨ।

Punjabi Bollywood Tadka


Tags: Karishma KapoorEx HusbandBecome FatherSanjay Kapoor Priya Sachdev

Edited By

Chanda Verma

Chanda Verma is News Editor at Jagbani.