FacebookTwitterg+Mail

ਸੈਕਸ ਰੈਕੇਟ 'ਚ ਪੁਲਸ ਨੇ ਕੀਤਾ 3 ਅਭਿਨੇਤਰੀਆਂ ਦਾ ਰੈਸਕਿਊ

priya sharma arrested sex racket
17 January, 2020 01:48:35 PM

ਮੁੰਬਈ (ਬਿਊਰੋ) — ਮੁੰਬਈ ਦੇ ਅੰਧੇਰੀ ਇਲਾਕੇ 'ਚ ਡਰੈਗਨ ਫਲਾਈ ਹੋਟਲ 'ਚ ਚੱਲ ਰਹੇ ਸੈਕਸ ਰੈਕੇਟ ਦਾ ਪੁਲਸ ਨੇ ਭੰਡਾਫੋੜ ਦਿੱਤਾ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਇਸ ਰੈਕੇਟ ਨੂੰ ਚਲਾਉਣ ਵਾਲੀ ਮਹਿਲਾ ਪ੍ਰਿਆ ਸ਼ਰਮਾ ਨੂੰ ਵੀਰਵਾਰ ਸ਼ਾਮ ਗ੍ਰਿਫਤਾਰ ਕੀਤਾ ਹੈ ਅਤੇ ਨਾਲ ਹੀ ਪੁਲਸ ਨੇ ਤਿੰਨ ਲੜਕੀਆਂ ਦਾ ਰੈਸਕਿਊ ਕੀਤਾ। ਪੁਲਸ ਨੇ ਜਿਹੜੀਆਂ ਤਿੰਨ ਲੜਕੀਆਂ ਦਾ ਰੈਸਕਿਊ ਕੀਤਾ ਉਹ ਟੀ. ਵੀ. ਅਦਾਕਾਰਾਂ ਹਨ। ਪੁਲਸ ਦੀ ਟੀਮ ਨੇ ਸ਼ਾਮ ਨੂੰ ਹੋਟਲ 'ਚ ਛਾਪੇਮਾਰੀ ਕੀਤੀ ਸੀ। ਪੁਲਸ ਨੇ ਦੱਸਿਆ ਕਿ, ''ਤਿੰਨ ਲੜਕੀਆਂ ਦਾ ਰੈਸਕਿਊ ਕੀਤਾ ਗਿਆ, ਜੋ ਕਿ ਟੀ. ਵੀ. ਅਭਿਨੇਤਰੀਆਂ ਹਨ। ਨਾਲ ਹੀ ਸੈਕਸ ਰੈਕੇਟ ਚਾਉਣ ਵਾਲੀ ਮਹਿਲਾ ਪ੍ਰਿਆ ਸ਼ਰਮਾ, ਜੋ ਕਿ ਵਿਨਾਇਕ ਟੂਰਸ ਅਤੇ ਟਰੈਵਲ ਦੀ ਮਾਲਕਨ ਹੈ। ਟੂਰ ਐਂਡ ਟਰੈਵਲ ਦੀ ਆੜ 'ਚ ਵੱਡੇ-ਵੱਡੇ ਹੋਟਲਾਂ 'ਚ ਦੇਹ ਵਪਾਰ ਲਈ ਲੜਕੀਆਂ ਭੇਜਣ ਦੇ ਦੋਸ਼ 'ਚ ਪ੍ਰਿਆ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।''

ਗ੍ਰਾਹਕ ਬਣ ਕੇ ਪਹੁੰਚੀ ਪੁਲਸ ਖਬਰੀ
ਗ੍ਰਹਕਾਂ ਦੇ ਰੂਪ 'ਚ ਪੁਲਸ ਖਬਰੀ ਨੂੰ ਹੋਟਲ 'ਚ ਭੇਜਿਆ ਗਿਆ, ਜਿਥੇ ਉਹ ਲੜਕੀਆਂ ਭੇਜਣ ਵਾਲਿਆਂ ਨਾਲ ਮਿਲੇ। ਇਸ ਤੋਂ ਬਾਅਦ ਪੁਲਸ ਨੇ ਛਾਪੇਮਾਰੀ ਕੀਤੀ, ਜਿਸ ਦੌਰਾਨ ਤਿੰਨ ਲੜਕੀਆਂ ਨੂੰ ਛੁਡਾਇਆ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਮੁੰਬਈ 'ਚ ਇਸ ਤਰ੍ਹਾਂ ਦੀਆਂ ਕਈ ਛਾਪੇਮਾਰੀਆਂ ਹੋਈਆਂ ਹਨ, ਜਿਨ੍ਹਾਂ 'ਚ ਮਾਡਲਸ, ਅਦਾਕਾਰਾਂ ਰੈਸਕਿਊ ਕਰਵਾਈਆਂ ਗਈਆਂ ਸਨ। ਇਕ ਕੇਸ 'ਚ ਇਕ ਗ੍ਰਾਹਕ ਨੇ ਇਕ ਲੜਕੀ ਲਈ 21 ਹਜ਼ਾਰ ਰੁਪਏ 'ਚ ਹੋਟਲ ਦਾ ਕਮਰਾ ਬੁੱਕ ਕਰਵਾਇਆ ਸੀ।

ਦੱਸਣਯੋਗ ਹੈ ਕਿ ਬੁੱਧਵਾਰ ਨੂੰ ਪੁਲਸ ਨੇ ਅਦਾਕਾਰਾ ਦਾ ਰੈਸਕਿਊ ਕਰਵਾਉਂਦੇ ਸਮੇਂ ਜਿਸ ਦਲਾਲ ਨਵੀਨ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ, ਉਹ ਵੀ ਪੇਸ਼ੇ ਤੋਂ ਕਾਸਟਿੰਗ ਡਾਇਰੈਕਟਰ ਹੈ। ਉਸ ਨੇ ਤੇ ਰੈਸਕਿਊ ਕਰਵਾਈ ਗਈ ਅਦਾਕਾਰਾ ਨੇ ਪੁੱਛਗਿੱਛ 'ਚ ਦੱਸਿਆ ਕਿ ਬਾਲੀਵੁੱਡ 'ਚ ਆਪਣਾ ਸਟੇਟਸ ਬਣਾਈ ਰੱਖਣ ਲਈ ਕਈ ਖਰਚੇ ਹੁੰਦੇ ਹਨ। ਹਰ ਲੜਕੀ ਨੂੰ ਫਿਲਮ 'ਚ ਵੱਡਾ ਕਿਰਦਾਰ ਨਹੀਂ ਮਿਲਦਾ ਹੈ। ਇਸ ਲਈ ਉਸ ਨੂੰ ਤਨਖਾਹ ਵੀ ਉਸੇ ਹਿਸਾਬ ਨਾਲ ਮਿਲਦੀ ਹੈ ਪਰ ਕੁਝ ਕਾਸਟਿੰਗ ਡਾਇਰੈਕਟਰ ਕੁਝ ਲੜਕੀਆਂ ਨੂੰ ਵੱਡਾ ਕਿਰਦਾਰ ਦਿਵਾਉਣ ਦਾ ਝਾਂਸਾ ਦਿੰਦੇ ਰਹਿੰਦੇ ਹਨ ਤੇ ਫਿਰ ਉਸ ਨੂੰ ਦੇਹ ਵਪਾਰ 'ਚ ਧੱਕ ਦਿੰਦੇ ਹਨ।


Tags: Priya SharmaArrestedSex RacketMumbaiHindi Film IndustryCasting DirectorNavin Premlal AryaSocial Services BranchSandesh Yeole

About The Author

sunita

sunita is content editor at Punjab Kesari