ਮੁੰਬਈ (ਬਿਊਰੋ)— ਮਾਡਲ ਪ੍ਰਿਯਦਰਸ਼ਨੀ ਚੈਟਰਜੀ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਵ੍ਹਾਈਟ ਕਲਰ ਦੀ ਸ਼ਰਟ ਅਤੇ ਰਿਪਡ ਜੀਨਸ ਪਹਿਨੇ ਦਿਖਾਈ ਦੇ ਰਹੀ ਹੈ। ਇਸ ਡਰੈੱਸ 'ਚ ਉਹ ਬੇਹੱਦ ਹੌਟ ਲੱਗ ਰਹੀ ਹੈ।
ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਪ੍ਰਿਯਦਰਸ਼ਨੀ ਆਪਣੀਆਂ ਹੌਟ ਤਸਵੀਰਾਂ ਨਾਲ ਸੁਰਖੀਆਂ 'ਚ ਬਟੌਰ ਚੁੱਕੀ ਹੈ। ਪ੍ਰਿਯਦਰਸ਼ਨੀ ਦੀਆਂ ਇਹ ਤਸਵੀਰਾਂ ਫੋਟੋਸ਼ੂਟ ਦੀਆਂ ਹਨ। ਇਹ ਤਸਵੀਰਾਂ ਪ੍ਰਿਯਦਰਸ਼ਨੀ ਦੇ ਅਧਿਕਾਰਕ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।
ਸਾਲ 2016 'ਚ ਪ੍ਰਿਯਦਰਸ਼ਨੀ ਨੇ ਫੇਮਿਨਾ ਮਿਸ ਇੰਡੀਆ ਵਰਲਡ ਦਾ ਖਿਤਾਬ ਜਿੱਤਿਆ ਸੀ। ਉਹ ਅਜਿਹੀ ਪਹਿਲੀ ਮਾਡਲ ਬਣੀ ਜਿਸ ਨੇ ਉਤਰ ਪੂਰਬ ਦੇ ਸੂਬਿਆਂ 'ਚੋਂ ਨਿਕਲ ਕੇ ਮਿਸ ਵਰਲਡ ਪ੍ਰਤੀਯੋਗਿਤਾ 'ਚ ਹਿੱਸਾ ਲਿਆ। ਪ੍ਰਿਯਦਰਸ਼ਨੀ ਇਸ ਮੁਕਾਬਲੇ ਦੇ ਟਾਪ 20 'ਚ ਜਗ੍ਹਾ ਬਣਾਉਣ 'ਚ ਸਫਲ ਰਹੀ ਸੀ।
ਪ੍ਰਿਯਦਰਸ਼ਨੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਮੇਸ਼ਾ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਪ੍ਰਿਯਦਰਸ਼ਨੀ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 140,000 ਫਾਲੋਅਰਜ਼ ਹਨ।