FacebookTwitterg+Mail

BB11: ਪਾਕਿ ਮਾਡਲ ਅਰਸ਼ੀ ਖਾਨ ਦੇ ਪ੍ਰਿਆਂਕ ਨੇ ਖੋਲ੍ਹੇ ਕਈ ਹੈਰਾਨੀਜਨਕ ਤੇ ਅਣਸੁਣੇ ਰਾਜ਼ (Video)

priyank sharma
29 October, 2017 05:32:18 PM

ਮੁੰਬਈ(ਬਿਊਰੋ)— ਬੀਤੇ ਸ਼ਨੀਵਾਰ 'ਬਿੱਗ ਬੌਸ 11' 'ਚ ਮੁਕਾਬਲੇਬਾਜ਼ ਪ੍ਰਿਆਂਕ ਸ਼ਰਮਾ ਨੇ ਪਾਕਿਸਤਾਨੀ ਮਾਡਲ ਤੇ ਮੁਕਾਬਲੇਬਾਜ਼ ਅਰਸ਼ੀ ਖਾਨ ਦੇ ਕਈ ਅਣਸੁਣੇ ਤੇ ਨਿੱਜੀ ਖੁਲਾਸੇ ਕੀਤੇ। ਅਸਲ 'ਚ ਜਦੋਂ ਤੋਂ ਪ੍ਰਿਆਂਕ ਦੀ ਘਰ 'ਚ ਰੀ-ਐਂਟਰੀ (ਵਾਇਲ ਕਾਰਡ ਐਂਟਰੀ) ਹੋਈ ਹੈ, ਉਸੇ ਸਮੇਂ ਤੋਂ ਹੀ ਉਸ ਨੇ ਅਰਸ਼ੀ ਦੇ ਨੱਕ 'ਚ ਦਮ ਕੀਤਾ ਹੋਇਆ ਹੈ। ਪ੍ਰਿਆਂਕ ਨੇ ਸਪਨਾ ਨਾਲ ਮਿਲ ਕੇ ਪਹਿਲਾਂ ਅਰਸ਼ੀ ਬਾਰੇ ਕਿਹਾ, ''ਉਹ ਸੈਕਸ ਸਕੈਂਡਲ 'ਚ ਫਸ ਚੁੱਕੀ ਹੈ ਤੇ ਉਸ ਦੇ ਆਵਾਮ ਦੇ ਤੌਰ 'ਤੇ ਇਕ ਬੰਦਾ ਹੈ, ਜੋ ਕੈਮਰਾ ਮੈਨ ਹੈ ਤੇ ਉਹ ਸ਼ਰਾਬ ਪੀ ਕੇ ਪਿਆ ਰਹਿੰਦਾ ਹੈ।

ਅਰਸ਼ੀ ਕੰਟਰੋਵਰਸ਼ੀਅਲ ਸਟਾਰ ਹੈ। ਅਰਸ਼ੀ ਦੀ ਉਮਰ 26 ਦੀ ਨਹੀਂ ਬਲਕਿ 30 ਸਾਲ ਤੋਂ ਵੱਧ ਦੀ ਲੱਗਦੀ ਹੈ। ਉਹ ਵਿਆਹੀ ਹੈ ਤੇ 4 ਬੱੱਚਿਆਂ ਦੀ ਮਾਂ ਵੀ ਹੈ। ਉਸ ਦੇ ਪਤੀ ਦੀ ਉਮਰ 50 ਸਾਲ ਹੈ।'' 
ਇਸ ਤੋਂ ਬਾਅਦ ਹਿਨਾ-ਪ੍ਰਿਆਂਕ ਨੇ ਘਰਵਾਲਿਆਂ (ਜਿਓਤੀ, ਸਭਿਯਸਾਚੀ, ਸਪਨਾ) ਨੂੰ ਦੱਸਿਆ ਕਿ ਉਸ ਦਾ ਬੁਆਏਫ੍ਰੈਂਡ ਹੈ, ਜੋ ਲੰਡਨ ਦੀ ਜੇਲ 'ਚ ਸਜ਼ਾ ਕੱਟ ਰਿਹਾ ਹੈ। ਉਸ ਨੇ ਆਪਣੇ ਪਿਤਾ ਨਾਲ ਮਿਲ ਕੇ ਘਪਲਾ ਕੀਤਾ ਸੀ, ਜਿਸ ਕਾਰਨ ਉਹ ਜੇਲ 'ਚ ਹੈ। ਜੇਲ ਦੀ ਸਜ਼ਾ ਕੱਟ ਕੇ ਉਹ ਇੰਡੀਆ ਆਵੇਗਾ ਤੇ ਇੱਥੇ ਵੀ ਉਸ ਨੂੰ ਇੱਕ ਜਾਂ ਡੇਢ ਸਾਲ ਦੀ ਜੇਲ ਹੋਵੇਗੀ, ਕਿਉਂਕਿ ਉਸ ਦਾ ਇੱਥੇ ਵੀ ਇਕ ਕੇਸ ਚੱਲ ਰਿਹਾ ਹੈ।


ਜ਼ਿਕਰਯੋਗ ਹੈ ਕਿ ਪ੍ਰਿਆਂਕ ਨੇ ਪੁਨੀਸ਼ ਬਾਰੇ ਖੁਲਾਸਾ ਕਰਦੇ ਹੋਏ ਕਿਹਾ, ''ਪੁਨੀਸ਼ ਦਿੱਲੀ ਦਾ ਇਕ ਛਿਛੋਰਾ ਹੈ ਜੋ ਲੜਕੀਆਂ ਪਿੱਛੇ ਬਾਈਕ ਲੈ ਕੇ ਫਿਰਦਾ ਹੈ। ਕੁੜੀਆਂ ਉਸ ਨੂੰ ਭਾਅ ਨਹੀਂ ਦਿੰਦੀਆਂ। ਉਸ ਦੀ ਇਕ ਪਤਨੀ ਤੇ ਬੱਚਾ ਹੈ। ਉਹ ਤੰਬਾਕੂ ਤੇ ਸਿਗਰਟਾਂ ਪੀਂਦਾ ਹੈ। ਆਕਾਸ਼-ਪੁਨੀਸ਼ ਦੋਵੇਂ ਨਸ਼ਾ ਕਰਕੇ ਪਏ ਰਹਿੰਦੇ ਹਨ। ਪੁਨੀਸ਼ ਨੂੰ ਉਸ ਦੇ ਪਿਤਾ ਨੇ ਛੱਡ ਦਿੱਤਾ ਹੈ। ਉਹ ਗੁੜਗਾਓਂ 'ਚ ਇੱਕਲਾ ਰਹਿੰਦਾ ਹੈ।''

 


Tags: Priyank SharmaSalman KhanArshi Khan Hina KhanPuneesh SharmaAkash Dadlan Sabyasachi SatpathyBigg Boss 11 Sapna ChoudharyBigg boss 11 ਬਿੱਗ ਬੌਸ 11