FacebookTwitterg+Mail

Video: ਸਪਨਾ ਚੌਧਰੀ ਤੋਂ ਬਾਅਦ ਪ੍ਰਿਆਂਕ ਦੀ ਖੁੱਲ੍ਹੀ ਕਿਸਮਤ, ਬਾਦਸ਼ਾਹ ਨਾਲ ਮਚਾਈ ਧੂਮ

priyank sharma
13 April, 2018 04:58:54 PM

ਨਵੀਂ ਦਿੱਲੀ(ਬਿਊਰੋ)— 'ਬਿੱਗ ਬੌਸ' ਨੂੰ ਟੀ. ਵੀ. ਦੀ ਦੁਨੀਆ ਦਾ ਸਭ ਤੋਂ ਵਿਵਾਦਿਤ ਸ਼ੋਅ ਮੰਨਿਆ ਜਾਂਦਾ ਹੈ ਪਰ ਇਹ ਕਹਿਣਾ ਬਿਲਕੁੱਲ ਸਹੀ ਹੋਵੇਗਾ ਕਿ 'ਬਿੱਗ ਬੌਸ' 'ਚ ਜਾਣ ਚੋਂ ਬਾਅਦ ਕਈ ਲੋਕਾਂ ਦੀ ਕਿਸਮਤ ਦੇ ਸਿਤਾਰੇ ਵੀ ਚਮਕ ਜਾਂਦੇ ਹਨ। 'ਬਿੱਗ ਬੌਸ 11' ਦਾ ਹਿੱਸਾ ਬਣੇ ਮਨੁ ਪੰਜਾਬੀ, ਮਨਵੀਰ ਗੁੱਜਰ, ਨਿਤਿਭਾ ਕੌਲ, ਸਪਨਾ ਚੌਧਰੀ ਅਤੇ ਹਿਨਾ ਖਾਨ ਦੀ ਲਾਈਫ ਵੀ ਬਹੁਤ ਬਦਲ ਗਈ ਹੈ ਅਤੇ ਇਸ 'ਚ ਇਕ ਹੋਰ ਨਾਂ ਪ੍ਰਿਆਂਕ ਸ਼ਰਮਾ ਦਾ ਵੀ ਜੁੜ ਗਿਆ ਹੈ। 

ਗੀਤ ਦਾ ਨਾਂ 'ਬਜ਼'
ਪ੍ਰਿਆਂਕ ਸ਼ਰਮਾ 'ਬਿੱਗ ਬੌਸ 11' 'ਚ ਦਿਖ ਚੁੱਕੇ ਹਨ। ਹੁਣ ਪ੍ਰਿਆਂਕ 'ਡੀਜੇ ਵਾਲੇ ਬਾਬੂ' ਅਤੇ 'ਅਭੀ ਤੋਂ ਪਾਰਟੀ' ਵਰਗੇ ਗੀਤਾਂ ਨਾਲ ਧਮਾਲ ਮਚਾ ਚੁੱਕੀ ਗਾਇਕਾ ਆਸਥਾ ਗਿੱਲ ਅਤੇ ਮਸ਼ਹੂਰ ਰੈਪਰ ਬਾਦਸ਼ਾਹ ਦੇ ਨਵੇਂ ਵੀਡੀਓ 'ਚ ਨਜ਼ਰ ਆਏ ਹਨ। ਇਸ ਗੀਤ ਦਾ ਨਾਂ 'ਬਜ਼' ਹੈ ਅਤੇ ਇਹ ਇਕ ਡਾਂਸ ਸਾਂਗ ਹੈ। ਵੀਡੀਓ 'ਚ ਆਸਥਾ ਅਤੇ ਪ੍ਰਿਆਂਕ ਸ਼ਰਮਾ ਇਕੱਠੇ ਡਾਂਸ ਕਰਦੇ ਹੋਏ ਦਿਖ ਰਹੇ ਹਨ ਅਤੇ ਬਾਦਸ਼ਾਹ ਇਸ ਗੀਤ 'ਚ ਰੈਪ ਕਰ ਰਹੇ ਹਨ। ਇਸ ਗੀਤ ਨੂੰ ਹੁਣ ਤੱਕ 1,239,754 ਵਾਰ ਦੇਖਿਆ ਜਾ ਚੁੱਕਾ ਹੈ।


Tags: Priyank SharmaAastha GillBadshahBuzzBigg Boss 11Sapna Choudhary

Edited By

Chanda Verma

Chanda Verma is News Editor at Jagbani.