FacebookTwitterg+Mail

BB 11 : ਪ੍ਰਿਆਂਕ ਸ਼ਰਮਾ ਤੇ ਢਿੰਚੈਕ ਪੂਜਾ ਦੀ ਹੋ ਸਕਦੀ ਹੈ ਵਾਈਲਡ ਕਾਰਡ ਐਂਟਰੀ

priyank sharma and dhinchak pooja wild card entry in bigg boss 11
18 October, 2017 08:05:38 PM

ਮੁੰਬਈ (ਬਿਊਰੋ)— ਪ੍ਰਿਆਂਕ ਸ਼ਰਮਾ ਦੇ ਫੈਨਜ਼ ਲਈ ਇਕ ਚੰਗੀ ਖਬਰ ਹੈ। ਪ੍ਰਿਆਂਕ ਇਕ ਵਾਰ ਮੁੜ 'ਬਿੱਗ ਬੌਸ' 'ਚ ਐਂਟਰੀ ਕਰਨ ਜਾ ਰਹੇ ਹਨ। ਘਰ ਦਾ ਨਿਯਮ ਤੋੜਨ ਨੂੰ ਲੈ ਕੇ ਘਰੋਂ ਬੇਘਰ ਹੋਏ ਪ੍ਰਿਆਂਕ ਸ਼ੋਅ ਵਾਈਲਡ ਕਾਰਡ ਰਾਹੀਂ ਮੁੜ ਐਂਟਰੀ ਕਰ ਸਕਦੇ ਹਨ।
ਵਿਕਾਸ ਗੁਪਤਾ ਤੇ ਆਕਾਸ਼ ਡਡਲਾਨੀ ਦੇ ਝਗੜੇ 'ਚ ਵਿਕਾਸ ਨੂੰ ਸਪੋਰਟ ਕਰਦਿਆਂ ਪ੍ਰਿਆਂਕ ਨੇ ਆਕਾਸ਼ ਨੂੰ ਧੱਕਾ ਦੇ ਦਿੱਤਾ ਸੀ। ਘਰ 'ਚ ਹਿੰਸਾ ਕਰਨ ਨੂੰ ਲੈ ਕੇ 'ਬਿੱਗ ਬੌਸ' ਦੇ ਘਰੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ। ਹੁਣ ਖਬਰ ਹੈ ਕਿ ਪ੍ਰਿਆਂਕ ਛੇਤੀ ਹੀ ਇਸ ਸ਼ੋਅ 'ਤੇ ਵਾਈਲਡ ਕਾਰਡ ਐਂਟਰੀ ਕਰ ਸਕਦੇ ਹਨ। ਪ੍ਰਿਆਂਕ ਨੇ ਇਸ ਦੀ ਪੁਸ਼ਟੀ ਇਕ ਬਿਆਨ 'ਚ ਕਰ ਵੀ ਦਿੱਤੀ ਹੈ।
ਪ੍ਰਿਆਂਕ ਦਾ ਕਹਿਣਾ ਸੀ ਕਿ ਇਹ ਸੀਜ਼ਨ ਧਮਾਕੇਦਾਰ ਹੈ ਤੇ ਇਥੇ ਉਨ੍ਹਾਂ ਦਾ ਸਫਰ ਇਕ ਜਲਦਬਾਜ਼ੀ 'ਚ ਲਏ ਗਏ ਫੈਸਲੇ ਕਾਰਨ ਅਧੂਰਾ ਰਹਿ ਗਿਆ ਸੀ। ਪ੍ਰਿਆਂਕ ਨੇ ਕਿਹਾ, 'ਹੁਣ ਮੈਂ ਘਰ 'ਚ ਵਾਪਸੀ ਕਰਾਂਗਾ ਤੇ ਉਹ ਵੀ ਬਿਲਕੁਲ ਵੱਖਰੇ ਅੰਦਾਜ਼ 'ਚ ਤੇ ਵੱਖਰੀ ਸੋਚ ਨਾਲ। ਸਲਮਾਨ ਸਰ ਵਲੋਂ ਦਿੱਤੀ ਗਈ ਸਲਾਹ ਨੂੰ ਧਿਆਨ 'ਚ ਰੱਖਦਿਆਂ ਮੇਰਾ ਬਦਲਿਆ ਰੂਪ ਦੇਖਣ ਨੂੰ ਮਿਲੇਗਾ।'
ਪ੍ਰਿਆਂਕ ਤੋਂ ਇਲਾਵਾ ਘਰ 'ਚ ਵਾਈਲਡ ਕਾਰਡ ਐਂਟਰੀ ਕਰਨ ਵਾਲੀ ਇਕ ਹੋਰ ਮੁਕਾਬਲੇਬਾਜ਼ ਦੀ ਕਾਫੀ ਚਰਚਾ ਹੋ ਰਹੀ ਹੈ। ਚਰਚਾ ਹੈ ਕਿ 'ਬਿੱਗ ਬੌਸ' ਦੇ ਘਰ 'ਚ ਢਿੰਚੈਕ ਪੂਜਾ ਦੀ ਐਂਟਰੀ ਹੋ ਸਕਦੀ ਹੈ। ਹਾਲਾਂਕਿ ਇਸ ਚਰਚਾ ਨੂੰ ਲੈ ਕੇ ਢਿੰਚੈਕ ਪੂਜਾ ਵਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਢਿੰਚੈਕ ਪੂਜਾ 'ਬਿੱਗ ਬੌਸ' ਹਾਊਸ 'ਚ 'ਦਿਲੋਂ ਕਾ ਸ਼ੂਟਰ ਹੈ ਮੇਰਾ ਸਕੂਟਰ' ਗਾਉਂਦੀ ਨਜ਼ਰ ਆਵੇਗੀ ਜਾਂ ਨਹੀਂ।


Tags: Bigg Boss 11 Priyank Sharma Dhinchak Pooja Wild Card Entry Salman Khan