ਮੁੰਬਈ(ਬਿਊਰੋ)— 'ਕਾਨਸ ਫਿਲਮ ਫੈਸਟੀਵਲ 2019' 'ਚ ਪ੍ਰਿਅੰਕਾ ਚੋਪੜਾ ਨੇ ਸ਼ਾਨਦਾਰ ਅੰਦਾਜ਼ 'ਚ ਐਂਟਰੀ ਕੀਤੀ। ਇਹੀ ਨਹੀਂ ਅਦਾਕਾਰਾ ਇੱਥੇ ਆਪਣੇ ਪਤੀ ਨਿੱਕ ਜੋਨਸ ਨਾਲ ਜੱਮ ਕੇ ਜਲਵਾ ਬਿਖੇੜਦੀ ਨਜ਼ਰ ਆਈ। ਇਸ ਸਟਾਰ ਕਪਲ ਆਪਣੀ ਰੋਮਾਂਟਿਕ ਕੈਮਿਸਟਰੀ ਕਾਰਨ ਲਗਾਤਾਰ ਸੁਰਖੀਆਂ 'ਚ ਛਾਇਆ ਹੋਇਆ ਹੈ। ਕਾਨਸ 'ਚ ਰੈੱਡ ਕਾਰਪੇਟ ਤੋਂ ਲੈ ਕੇ ਪਾਰਟੀ ਤੱਕ ਪ੍ਰਿਅੰਕਾ ਆਪਣੇ ਪਤੀ ਨਾਲ ਨਜ਼ਰ ਆਈ। ਉਥੇ ਹੀ ਹਾਲ ਹੀ 'ਚ ਕਾਨਸ ਤੋਂ ਦੇਸੀ ਗਰਲ ਦੀ ਖਾਸ ਤਸਵੀਰ ਸਾਹਮਣੇ ਆਈ ਹੈ। ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਪਤੀ ਨਿੱਕ ਜੋਨਸ ਨੂੰ ਝਟਕਾ ਲੱਗ ਸਕਦਾ ਹੈ।
ਸਾਹਮਣੇ ਆਈ ਤਸਵੀਰ 'ਚ ਪ੍ਰਿਅੰਕਾ ਚੋਪੜਾ ਨਾਲ ਇਕ ਸ਼ਖਸ ਹਨ। ਇਸ ਤਸਵੀਰ 'ਚ ਦੋਵੇਂ ਬੇਹੱਦ ਕਰੀਬ ਨਜ਼ਰ ਆ ਰਹੇ ਹਨ। ਪ੍ਰਿਅੰਕਾ ਦੀ ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਫੈਨਜ਼ ਜਾਨਣਾ ਚਾਹੁੰਦੇ ਹਨ ਕਿ ਆਖਰੀ ਇਹ ਸ਼ਖਸ ਕੌਣ ਹੈ। ਵੀਰਲ ਭਯਾਨੀ ਨੇ ਇੰਸਟਾਗ੍ਰਾਮ 'ਤੇ ਇਸ ਤਸਵੀਰ ਨੂੰ ਸ਼ੇਅਰ ਕਰ ਦੱਸਿਆ ਕਿ ਇਹ ਸ਼ਖਸ ਕੌਣ ਹੈ।
ਉਨ੍ਹਾਂ ਨੇ ਲਿਖਿਆ ਕਿ ਇਹ ਸ਼ਖਸ ਕੋਈ ਹੋਰ ਨਹੀਂ ਸਗੋਂ ਪ੍ਰਿਅੰਕਾ ਦੇ ਫੇਵਰੇਟ ਸਟਾਈਲਿਸਟ ਸੰਜੈ ਕੁਮਾਰ ਹਨ। ਦੱਸ ਦੇਈਏ ਕਿ ਸੰਜੈ ਹੀ ਪ੍ਰਿਅੰਕਾ ਨੂੰ ਗਲੈਮਰਸ ਅਤੇ ਹੌਟ ਲੁੱਕ ਦਿੰਦੇ ਹਨ।