FacebookTwitterg+Mail

ਵਿਰਾਟ ਕੋਹਲੀ ਤੋਂ ਬਾਅਦ ਪ੍ਰਿਅੰਕਾ ਚੋਪੜਾ ਦੇ ਪ੍ਰਸੰਸ਼ਕਾਂ ਦੀ ਗਿਣਤੀ ਹੋਈ 50 ਮਿਲੀਅਨ

priyanka becomes 2nd indian after virat kohli to cross 50 million followers
21 February, 2020 11:36:49 AM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਸੋਸ਼ਲ ਮੀਡੀਆ ਦੀ ਦੁਨੀਆ ਵਿਚ ਇਕ ਨਵਾਂ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਇੰਸਟਾਗ੍ਰਾਮ ’ਤੇ ਪ੍ਰਿਅੰਕਾ ਚੋਪੜਾ ਦੇ 50 ਮਿਲੀਅਨ ਫਾਲੋਅਰਜ਼ ਹੋ ਗਏ ਹਨ। ਵਿਰਾਟ ਕੋਹਲੀ ਤੋਂ ਬਾਅਦ ਅਜਿਹਾ ਕਰਨ ਵਾਲੀ ਉਹ ਦੂਜੀ ਭਾਰਤੀ ਬਣ ਗਈ ਹੈ। ਉਥੇ ਹੀ ਇੰਸਟਾਗ੍ਰਾਮ ’ਤੇ 50 ਮਿਲੀਅਨ ਫਾਲੋਅਰਜ਼ ਪਾਉਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਦੱਸ ਦੇਈਏ ਕਿ ਵਰਤਮਾਨ ਵਿਚ ਇੰਸਟਾਗ੍ਰਾਮ ’ਤੇ ਵਿਰਾਟ ਕੋਹਲੀ ਦੇ 50.2 ਮਿਲੀਅਨ ਫਾਲੋਅਰਜ਼ ਹਨ। ਉਥੇ ਹੀ ਇਸ ਹਫਤੇ ਦੀ ਸ਼ੁਰੂਆਤ ਵਿਚ ਵਿਰਾਟ ਕੋਹਲੀ ਨੇ ਇਹ ਉਪਲਬਧੀ ਹਾਸਲ ਕਰ ਲਈ ਸੀ। ਇੰਸਟਾਗ੍ਰਾਮ ’ਤੇ ਭਾਰਤੀਆਂ ਦੀ ਲਿਸਟ ਵਿਚ ਵਿਰਾਟ, ਪ੍ਰਿਅੰਕਾ ਤੋਂ ਬਾਅਦ ਦੀਪਿਕਾ ਪਾਦੁਕੋਣ ਦਾ ਨੰਬਰ ਆਉਂਦਾ ਹੈ। ਇੰਸਟਾਗ੍ਰਾਮ ’ਤੇ ਦੀਪਿਕਾ ਪਾਦੁਕੋਣ ਦੇ ਹੁਣ ਤੱਕ 44.2 ਮਿਲੀਅਨ ਫਾਲੋਅਰਜ਼ ਹਨ। ਇਸ ਦੇ ਨਾਲ ਹੀ ਇੰਸਟਾਗ੍ਰਾਮ ’ਤੇ ਕਮਾਈ ਕਰਨ  ਦੇ ਮਾਮਲੇ ਵਿਚ ਪ੍ਰਿਅੰਕਾ ਚੋਪੜਾ 19ਵੇਂ ਸਥਾਨ ’ਤੇ ਹੈ। ਉਥੇ ਹੀ ਇਸ ਮਾਮਲੇ ਵਿਚ ਵਿਰਾਟ ਕੋਹਲੀ 23ਵੇਂ ਨੰਬਰ ’ਤੇ ਹਨ।


ਦੱਸਣਯੋਗ ਹੈ ਕਿ 2019 ਦੀ ਇੰਸਟਾਗ੍ਰਾਮ ਰਿਚ ਲਿਸਟ ਵਿਚ ਸਿਰਫ ਪ੍ਰਿਅੰਕਾ ਅਤੇ ਵਿਰਾਟ ਨੇ ਜਗ੍ਹਾ ਬਣਾਈ ਸੀ। ਇਸ ਲਿਸਟ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ ਆਪਣੇ ਸਪਾਂਸਰ ਪੋਸਟ ਦੇ ਮਾਧਿਅਮ ਨਾਲ ਇੰਸਟਾਗ੍ਰਾਮ ’ਤੇ ਕੌਣ ਕਿੰਨਾ ਪੈਸਾ ਕਮਾਉਂਦਾ ਹੈ। ਪ੍ਰਿਅੰਕਾ ਇੰਸਟਾਗ੍ਰਾਮ ’ਤੇ ਪ੍ਰਤੀ ਪੋਸਟ ਲਈ 2 ਲੱਖ 71 ਹਜ਼ਾਰ ਡਾਲਰ ਚਾਰਜ ਕਰਦੀ ਹੈ। ਉਥੇ ਹੀ ਵਿਰਾਟ ਇਕ ਪੋਸਟ ਲਈ 1 ਲੱਖ 96 ਹਜ਼ਾਰ ਡਾਲਰ ਲੈਂਦੇ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਨੈੱਟਫਲਿਕਸ ’ਤੇ ਆਪਣੀ ਅਪਕਮਿੰਗ ਫਿਲਮ ‘ਦਿ ਵਹਾਇਟ ਟਾਈਗਰ’ ਵਿਚ ਨਜ਼ਰ ਆਵੇਗੀ।


Tags: Priyanka ChopraInstagram FollowersVirat Kohli50 Million FollowersInstagram

About The Author

manju bala

manju bala is content editor at Punjab Kesari