FacebookTwitterg+Mail

ਅਮਰੀਕੀ ਸੈਲੇਬ੍ਰਿਟੀ ਟਾਕ ਸ਼ੋਅ 'ਚ ਨਜ਼ਰ ਆ ਸਕਦੀ ਹੈ ਪ੍ਰਿਅੰਕਾ

priyanka cchopra is rumoured to have bagged an american celebrity talk show
27 October, 2015 10:31:57 PM
ਨਵੀਂ ਦਿੱਲੀ- ਹਾਲ ਹੀ 'ਚ ਇੰਟਰਨੈਸ਼ਨਲ ਸ਼ੋਅ ਨਾਲ ਡੈਬਿਊ ਕਰਨ ਵਾਲੀ ਬਾਲੀਵੁੱਡ ਅਭਿਨੇਤਰੀ ਪ੍ਰਿਅੰਕਾ ਚੋਪੜਾ ਨੂੰ ਇਕ ਸ਼ੋਅ ਆਫਰ ਕੀਤਾ ਗਿਆ ਹੈ। ਖਬਰਾਂ ਦੀ ਮੰਨੀਏ ਤਾਂ ਇਹ ਇਕ ਅਮਰੀਕਨ ਸੈਲੇਬ੍ਰਿਟੀ ਟਾਕ ਸ਼ੋਅ ਹੋਵੇਗਾ। ਪ੍ਰਿਅੰਕਾ ਫਿਲਹਾਲ ਟੀ. ਵੀ. ਸੀਰੀਜ਼ 'ਕਵਾਂਟੀਕੋ' 'ਚ ਰੁੱਝੀ ਹੋਈ ਹੈ। ਇਸ 'ਚ ਉਹ ਇਕ ਐੱਫ. ਬੀ. ਆਈ. ਟ੍ਰੇਨੀ ਦਾ ਕਿਰਦਾਰ ਨਿਭਾਅ ਰਹੀ ਹੈ।
ਸੂਤਰਾਂ ਮੁਤਾਬਕ ਪ੍ਰਿਅੰਕਾ ਨੂੰ 'ਕਵਾਂਟੀਕੋ' ਨਾਲ ਵਧੀਆ ਹੁੰਗਾਰਾ ਮਿਲ ਰਿਹਾ ਹੈ। ਪ੍ਰੋਡਕਸ਼ਨ ਹਾਈਸ ਏ. ਬੀ. ਸੀ. ਨੇ ਆਪਣੇ ਵਲੋਂ ਹੀ ਇਕ ਹੋਰ ਪ੍ਰਾਜੈਕਟ ਪ੍ਰਿਅੰਕਾ ਨੂੰ ਆਫਰ ਕੀਤਾ ਹੈ। ਉਹ ਛੇਤੀ ਹੀ ਇਕ ਸੈਲੇਬ੍ਰਿਟੀ ਟਾਕ ਸ਼ੋਅ ਲਾਂਚ ਕਰਨਾ ਚਾਹੁੰਦੇ ਹਨ। ਪ੍ਰੋਡਕਸ਼ਨ ਹਾਊਸ ਦੀ ਇੱਛਾ ਹੈ ਕਿ ਪ੍ਰਿਅੰਕਾ ਇਸ ਨੂੰ ਹੋਸਟ ਕਰੇ। ਸੁਣਨ 'ਚ ਤਾਂ ਇਹ ਵੀ ਆਇਆ ਹੈ ਕਿ ਦਰਸ਼ਕਾਂ ਦੇ ਹੁੰਗਾਰੇ ਨੂੰ ਦੇਖਦੇ ਹੋਏ 'ਕਵਾਂਟੀਕੋ' ਦੇ ਮੇਕਰਸ ਨੇ ਸੀਰੀਜ਼ ਦੇ ਕੁਝ ਐਪੀਸੋਡ ਵਧਾਉਣ ਦਾ ਫੈਸਲਾ ਲਿਆ ਹੈ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਪ੍ਰਿਅੰਕਾ ਚੋਪੜਾ ਕਵਾਂਟੀਕੋ Priyanka Chopra Quantico