FacebookTwitterg+Mail

ਪ੍ਰਿਅੰਕਾ-ਨਿੱਕ ਦੇ ਵਿਆਹ ਤੋਂ ਇਕ ਸਾਲ ਬਾਅਦ ਉਮੇਦ ਭਵਨ ਦੇ ਪ੍ਰਬੰਧਕਾਂ ਨੇ ਕੀਤਾ ਇਹ ਵੱਡਾ ਖੁਲਾਸਾ

priyanka chopra  nick jonas
19 December, 2019 02:26:35 PM

ਮੁੰਬਈ(ਬਿਊਰੋ)- ਇਕ ਸਾਲ ਪਹਿਲਾਂ ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਨੇ ਜੋਧਪੁਰ ਦੇ ਉਮੇਦ ਭਵਨ ਵਿਚ ਵਿਆਹ ਕਰਵਾਇਆ ਸੀ। ਇਸ ਸਭ ਦੇ ਚਲਦੇ ਇਸ ਵਿਆਹ ਨੂੰ ਲੈ ਕੇ ਹੋਟਲ ਦੇ ਪ੍ਰਬੰਧਕਾਂ ਨੇ ਵੱਡਾ ਖੁਲਾਸਾ ਕੀਤਾ ਹੈ।ਪ੍ਰਬੰਧਕਾਂ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਇਸ ਵਿਆਹ ਨਾਲ ਇਕ ਦੋ ਦਿਨ ਵਿਚ ਉਨੀ ਆਮਦਨੀ ਹੋਈ ਸੀ, ਜਿੰਨੀ ਆਮਦਨੀ ਉਨ੍ਹਾਂ ਨੂੰ ਤਿੰਨ ਮਹੀਨਿਆਂ ਵਿਚ ਹੁੰਦੀ ਹੈ।


ਇਹ ਜਾਣਕਾਰੀ ਹੋਟਲ ਦੇ ਮੁੱਖ ਪ੍ਰਬੰਧਕ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵਿਆਹ ਦੌਰਾਨ ਪੂਰੇ ਪੈਲੇਸ ਨੂੰ ਚਾਰ ਦਿਨ ਵਾਸਤੇ ਬੁੱਕ ਕੀਤਾ ਗਿਆ ਸੀ ਤੇ ਕਿਸੇ ਵੀ ਬਾਹਰੀ ਵਿਅਕਤੀ ਦੀ ਕੋਈ ਐਂਟਰੀ ਨਹੀਂ ਸੀ। ਪਿਛਲੇ ਸਾਲ 1 ਤੇ 2 ਦਸੰਬਰ ਨੂੰ ਇਸ ਜੋੜੀ ਦਾ ਵਿਆਹ ਹੋਇਆ ਸੀ। ਇਨ੍ਹਾਂ ਚਾਰ ਦਿਨਾਂ ਵਿਚ ਨਿੱਕ ਤੇ ਪ੍ਰਿਅੰਕਾ ਨੇ ਤਿੰਨ ਕਰੋੜ ਰੁਪਏ ਖਰਚ ਕਰ ਦਿੱਤੇ ਸਨ।

 
 
 
 
 
 
 
 
 
 
 
 
 
 

💕✨ . . . #nickyanka #nickjonas #priyankachopra #nickpriyanka #nickyankawedding

A post shared by Nick.Priyanka❤️ (@nickyanka.lover) on Dec 10, 2019 at 6:39pm PST


ਦੱਸ ਦੇਈਏ ਕਿ ਪ੍ਰਿਅੰਕਾ ਤੇ ਨਿੱਕ ਦਾ ਵਿਆਹ 2018 ਦੇ ਸਭ ਤੋਂ ਚਰਚਿਤ ਵਿਆਹਾਂ ’ਚੋਂ ਇਕ ਸੀ। ਪ੍ਰਿਅੰਕਾ ਤੇ ਨਿੱਕ ਆਪਣੇ ਵਿਆਹ ਦੀ ਸੈਰੇਮਨੀ ਦੀ ਵੈੱਬ ਸੀਰੀਜ ਵੀ ਬਣਾਉਣ ਜਾ ਰਹੇ ਹਨ।


Tags: Priyanka ChopraNick JonasGrand WeddingUmaid Bhawan PalaceRevenueJodhpur

About The Author

manju bala

manju bala is content editor at Punjab Kesari