FacebookTwitterg+Mail

ਚਰਚਾ 'ਚ ਆਇਆ ਪ੍ਰਿਅੰਕਾ ਦਾ ਬਰਥਡੇ ਕੇਕ, ਲੱਖਾਂ 'ਚ ਹੈ ਕੀਮਤ

priyanka chopra  s  birthday cake
30 July, 2019 10:20:40 AM

ਮੁੰਬਈ(ਬਿਊਰੋ)— ਪ੍ਰਿਅੰਕਾ ਚੋਪੜਾ ਨੇ ਬੀਤੀ 18 ਜੁਲਾਈ ਨੂੰ ਆਪਣਾ 37ਵਾਂ ਜਨ‍ਮਦਿਨ ਮਨਾਇਆ ਸੀ। ਦੇਸੀ ਗਰਲ ਨੇ ਆਪਣਾ ਜਨ‍ਮਦਿਨ ਪਰਿਵਾਰ ਨਾਲ ਮਿਆਮੀ 'ਚ ਸੈਲੀਬਰੇਟ ਕੀਤਾ। ਵਿਆਹ ਤੋਂ ਬਾਅਦ ਪ੍ਰਿਅੰਕਾ ਚੋਪੜਾ ਦਾ ਇਹ ਪਹਿਲਾ ਜਨਮਦਿਨ ਸੀ। ਇਸ ਨੂੰ ਖਾਸ ਬਣਾਉਣ ਲਈ ਉਨ੍ਹਾਂ ਦੇ ਪਤੀ ਨਿੱਕ ਜੋਨਸ ਨੇ ਬਹੁਤ ਹੀ ਸ਼ਾਨਦਾਰ ਕੇਕ ਦਾ ਇੰਤਜ਼ਾਮ ਕੀਤਾ ਸੀ। ਇਸ ਮੌਕੇ 'ਤੇ ਪ੍ਰਿਅੰਕਾ ਚੋਪੜਾ ਨੇ ਰੈੱਡ ਸ਼ਿਮਰੀ ਗਾਊਂਨ ਨਾਲ ਸੰਧੂਰ ਲਗਾ ਕੇ ਸਭ ਦਾ ਦਿਲ ਜਿੱਤ ਲਿਆ ਸੀ। ਹੁਣ ਉਨ੍ਹਾਂ ਦੇ ਜਨਮਦਿਨ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਪ੍ਰਿਅੰਕਾ ਚੋਪੜਾ ਦੇ ਬਰਥਡੇ ਦੇ ਕਰੀਬ ਡੇਢ ਹਫਤੇ ਬਾਅਦ ਹੁਣ ਕੇਕ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਖਬਰ ਆ ਰਹੀ ਹੈ। ਇਸ ਕੇਕ ਦੀ ਕੀਮਤ ਜਾਨ ਕੇ ਤੁਸੀ ਹੈਰਾਨ ਹੋ ਜਾਓਗੇ। ਖਬਰਾਂ ਦੀਆਂ ਮੰਨੀਏ ਤਾਂ ਇਸ ਖੂਬਸੂਰਤ ਕੇਕ ਦੀ ਕੀਮਤ 3.45 ਲੱਖ ਰੁਪਏ ਸੀ। ਮੀਡੀਆ ਰਿਪੋਰਟਸ ਮੁਤਾਬਕ, ਪ੍ਰਿਅੰਕਾ ਚੋਪੜਾ ਨੇ ਜਨਮਦਿਨ 'ਤੇ ਜੋ ਕੇਕ ਕੱਟਿਆ ਸੀ, ਉਸ ਦੀ ਕੀਮਤ 5,000 ”S4 ਯਾਨੀ ਤਕਰੀਬਨ 3,45,000 ਰੁਪਏ ਸੀ।

Punjabi Bollywood Tadka
ਇਸ ਕੇਕ ਦਾ ਆਰਡਰ ਨਿੱਕ ਜੋਨਸ ਨੇ ਦਿੱਤਾ ਸੀ। ਰਿਪੋਰਟਸ ਮੁਤਾਬਕ, ਪ੍ਰਿਅੰਕਾ ਚੋਪੜਾ ਦੇ ਬਰਥਡੇ ਕੇਕ ਬਣਾਉਣ 'ਚ 24 ਘੰਟੇ ਲੱਗੇ। ਵਰਕਫਰੰਟ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਚੋਪੜਾ ਦੀ ਆਉਣ ਵਾਲੀ ਫਿਲ‍ਮ 'ਦਿ ਸ‍ਕਾਈ ਇਜ ਪਿੰਕ' ਹੈ। ਫਿਲ‍ਮ 'ਚ ਫਰਹਾਨ ਅਖ‍ਤਰ ਅਤੇ ਜਾਇਰਾ ਵਸੀਮ ਵੀ ਲੀਡ ਕਿਰਦਾਰ 'ਚ ਨਜ਼ਰ ਆਉਣਗੇ।


Tags: Priyanka ChopraBirthday CakeNick Jonas MiamiBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari