FacebookTwitterg+Mail

ਪ੍ਰਿਯੰਕਾ ਬਣੀ ਆਸਕਰ ਅਕੈਡਮੀ ਦੀ ਮੈਂਬਰ, 57 ਦੇਸ਼ਾਂ ਦੇ ਨਵੇਂ ਮੈਂਬਰਾਂ ਨੂੰ ਦਿੱਤਾ ਸੱਦਾ

priyanka chopra  want to see more foreign film representation at oscars
06 July, 2017 09:01:12 AM

ਲਾਸ ਏਂਜਲਸ — ਬਾਲੀਵੁੱਡ ਅਤੇ ਹਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ 'ਅਕੈਡਮੀ ਆਫ ਮੋਸ਼ਨ ਪਿਕਚਰਸ ਆਫ ਆਰਟ ਐਂਡ ਸਾਇੰਸਜ਼' ਦੀ ਨਵੀਂ ਮੈਂਬਰ ਬਣ ਗਈ ਹੈ। ਅਕੈਡਮੀ ਨੇ ਉਨ੍ਹਾਂ ਦੇ ਨਸਲੀ ਤੇ ਲਿੰਗਕ ਸਮਾਨਤਾ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਹੈ। ਐਂਟਰਨੇਟਮੈਂਟ ਵੀਕਲੀ ਦੀ ਖਬਰ ਅਨੁਸਾਰ ਦੋ ਸਾਲਾਂ ਦੀ ਆਲੋਚਨਾ ਤੇ ਸਾਰੇ ਸ਼ਵੇਤ ਨਾਮਜ਼ਦ ਲੋਕਾਂ ਨਾਲ ਲਗਾਤਾਰ ਸਮਾਰੋਹ ਕਰਨ ਤੋਂ ਬਾਅਦ ਅਕੈਡਮੀ ਨੇ ਪਿਛਲੇ ਹਫਤੇ ਪੂਰੀ ਦੁਨੀਆ ਦੇ 57 ਦੇਸ਼ਾਂ ਦੇ ਰਿਕਾਰਡ 557 ਨਵੇਂ ਮੈਂਬਰਾਂ ਨੂੰ ਸੰਗਠਨ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

Punjabi Bollywood Tadka
34 ਸਾਲਾ ਭਾਰਤੀ ਅਭਿਨੇਤਰੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਪਛਾਣਨਾ ਜ਼ਰੂਰੀ ਹੈ ਕਿ ਤਰੱਕੀ ਹੋ ਰਹੀ ਹੈ। ਚੀਜ਼ਾਂ ਨੂੰ ਸਹੀ ਹੋਣ 'ਚ ਥੋੜ੍ਹਾ ਸਮਾਂ ਲੱਗੇਗਾ ਪਰ ਲਗਾਤਾਰ ਕੋਸ਼ਿਸ਼ਾਂ ਨਾਲ ਹਮੇਸ਼ਾ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ 2017 ਦੀ ਕੈਟੇਗਰੀ 'ਚ ਕਾਫੀ ਫਰਕ ਹੈ। ਮੈਂ ਆਸਕਰ 'ਚ ਹੋਰ ਜ਼ਿਆਦਾ ਵਿਦੇਸ਼ੀ ਫਿਲਮਾਂ ਨੂੰ ਮੌਕਾ ਮਿਲਦਾ ਦੇਖਣਾ ਚਾਹੁੰਦੀ ਹਾਂ। ਟੀ. ਵੀ. ਸੀਰੀਜ਼ ਕਵਾਂਟਿਕੋ ਨਾਲ ਪੱਛਮ 'ਚ ਆਪਣੀ ਪਛਾਣ ਬਣਾਉਣ ਵਾਲੀ ਪ੍ਰਿਯੰਕਾ ਨੇ ਕਿਹਾ ਕਿ ਅਕੈਡਮੀ ਨੂੰ ਵਿਦੇਸ਼ੀ ਭਾਸ਼ਾ ਦੀਆਂ ਫਿਲਮਾਂ ਲਈ ਇਕਲੌਤੇ ਐਵਾਰਡ ਤੋਂ ਅੱਗੇ ਵਧਣਾ ਚਾਹੀਦਾ ਹੈ। ਪ੍ਰਿਯੰਕਾ ਤੋਂ ਇਲਾਵਾ ਜਿਨ੍ਹਾਂ ਕਲਾਕਾਰਾਂ ਨੂੰ ਅਕੈਡਮੀ 'ਚ ਸ਼ਾਮਲ ਹੋਣ ਤੇ ਆਸਕਰ ਲਈ ਵੋਟ ਦੇਣ ਦਾ ਸੱਦਾ ਦਿੱਤਾ ਗਿਆ ਹੈ, ਉਨ੍ਹਾਂ 'ਚ ਅਮਿਤਾਭ ਬੱਚਨ, ਆਮਿਰ ਖਾਨ, ਐਸ਼ਵਰਿਆ ਰਾਏ ਬੱਚਨ, ਫਿਲਮ ਨਿਰਮਾਤਾ ਗੌਤਮ ਘੋਸ਼, ਬੁੱਧਦੇਵ ਦਾਸਗੁਪਤਾ, ਸਲਮਾਨ ਖਾਨ, ਇਰਫਾਨ ਖਾਨ ਤੇ ਦੀਪਿਕਾ ਪਾਦੂਕੋਣ ਸ਼ਾਮਲ ਹਨ।


Tags: Priyanka ChopraAmitabh Bachchan Aamir KhanAishwarya Raiਪ੍ਰਿਯੰਕਾ ਚੋਪੜਾਅਕੈਡਮੀ ਆਫ ਮੋਸ਼ਨ ਪਿਕਚਰਸ ਆਫ ਆਰਟ ਐਂਡ ਸਾਇੰਸਜ਼ਅਮਿਤਾਭ ਬੱਚਨ ਆਮਿਰ ਖਾਨ ਐਸ਼ਵਰਿਆ ਰਾਏ ਬੱਚਨ