FacebookTwitterg+Mail

ਵਿਆਹ ਤੋਂ ਬਾਅਦ ਪਹਿਲੀ ਵਾਰ ਸਟੇਜ 'ਤੇ ਨੱਚੀ ਪ੍ਰਿਅੰਕਾ, ਆਇਆ ਭੂਚਾਲ

priyanka chopra
15 December, 2018 04:57:03 PM

ਮੁੰਬਈ(ਬਿਊਰੋ)— 'ਦੇਸੀ ਗਰਲ' ਪ੍ਰਿਅੰਕਾ ਚੋਪੜਾ ਨੇ ਕੁਝ ਹੀ ਦਿਨ ਪਹਿਲਾਂ ਨਿੱਕ ਜੋਨਸ ਨਾਲ ਵਿਆਹ ਕਰਵਾਇਆ ਹੈ। ਵਿਆਹ ਤੋਂ ਬਾਅਦ ਪ੍ਰਿਅੰਕਾ ਨੇ ਆਦਿੱਤਿਆ ਬਿਰਲਾ ਐਵਾਰਡ 'ਚ ਪਰਫਾਰਮ ਕੀਤਾ। ਦੱਸ ਦੇਈਏ ਕਿ ਵਿਆਹ ਤੋਂ ਬਾਅਦ ਇਹ ਪ੍ਰਿਅੰਕਾ ਦਾ ਪਹਿਲਾ ਸਟੇਜ ਪ੍ਰਫਾਰਮੈਂਸ ਹੈ। ਐਵਾਰਡ ਫੰਕਸ਼ਨ 'ਚ ਪ੍ਰਿਅੰਕਾ ਚੋਪੜਾ ਨੇ ਜੋ ਡਾਂਸ ਕੀਤਾ ਉਸ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।

 

ਪ੍ਰਫਾਰਮੈਂਸ ਦੌਰਾਨ ਪ੍ਰਿਅੰਕਾ ਚੋਪੜਾ ਨੇ 'ਪਿੰਗਾ', 'ਤੂਨੇ ਮਾਰੀ ਐਂਟਰੀ', 'ਦੇਸੀ ਗਰਲ' ਅਤੇ 'ਰਾਮ ਚਾਹੇ ਲੀਲਾ' ਵਰਗਾਂ ਆਪਣਿਆਂ ਕਈ ਹਿੱਟ ਗੀਤਾਂ 'ਤੇ ਡਾਂਸ ਕੀਤਾ।

 

ਇਸ ਦੌਰਾਨ ਉੱਥੇ ਮੌਜੂਦ ਲੋਕ ਪ੍ਰਿਅੰਕਾ ਦੀ ਪ੍ਰਫਾਰਮੈਂਸ ਦੇਖ ਬੇਹੱਦ ਖੁਸ਼ ਹੋਏ।

 

ਦੱਸ ਦੇਈਏ ਕਿ ਪ੍ਰਿਅੰਕਾ ਅਤੇ ਨਿੱਕ ਨੇ 1 ਦਸੰਬਰ ਨੂੰ ਈਸਾਈ ਅਤੇ 2 ਦਸੰਬਰ ਨੂੰ ਹਿੰਦੂ ਰੀਤੀ ਰਿਵਾਜ਼ਾਂ ਮੁਤਾਬਕ ਵਿਆਹ ਕੀਤਾ।

 

 


Tags: Priyanka ChopraAditya Birla AwardsNick JonasVideo

About The Author

manju bala

manju bala is content editor at Punjab Kesari