ਮੁੰਬਈ(ਬਿਊਰੋ)— ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਦਾ ਦੂਜਾ ਰਿਸੈਪਸ਼ਨ ਮੁੰਬਈ 'ਚ ਆਯੋਜਿਤ ਕੀਤਾ ਗਿਆ। ਰਿਸੈਪਸ਼ਨ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ। ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਕਾਫੀ ਖੂਬਸੂਰਤ ਅੰਦਾਜ਼ 'ਚ ਰਿਸੈਪਸ਼ਨ ਪਾਰਟੀ 'ਚ ਨਜ਼ਰ ਆਏ।
ਦੋਵਾਂ ਨੇ ਪਹਿਲੀ ਰਿਸੈਪਸ਼ਨ ਪਾਰਟੀ ਨਵੀਂ ਦਿੱਲੀ 'ਚ ਦਿੱਤੀ ਸੀ, ਜਿਸ 'ਚ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਿਰਕਤ ਕੀਤੀ ਸੀ। ਇਸ ਰਿਸੈਪਸ਼ਨ 'ਚ ਪ੍ਰਿਅੰਕਾ ਚੋਪੜਾ ਸਟਰੈਪਲੈੱਸ ਟਾਪ ਅਤੇ ਲਹਿੰਗੇ 'ਚ ਨਜ਼ਰ ਆਈ ਅਤੇ ਨਿੱਕ ਜੋਨਸ ਸੂਟ-ਪੈਂਟ 'ਚ ਕਾਫੀ ਸਮਾਰਟ ਨਜ਼ਰ ਆਏ।
ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਨਵੀਂ ਦਿੱਲੀ 'ਚ ਸਭ ਤੋਂ ਵੱਡੀ ਰਿਸੈਪਸ਼ਨ ਸੈਲੀਬਰੇਟ ਕਰਨ ਤੋਂ ਬਾਅਦ ਹੁਣ ਮੁੰਬਈ 'ਚ ਰਿਸੈਪਸ਼ਨ ਪਾਰਟੀ ਦੇ ਰਹੇ ਹਨ। ਰਿਸੈਪਸ਼ਨ ਦੀ ਪਹਿਲੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ।
ਇਸ ਰਿਸੇਪਸ਼ਨ ਪਾਰਟੀ 'ਚ ਵੀ ਪ੍ਰਿਅੰਕਾ ਅਤੇ ਨਿੱਕ ਜੋਨਸ ਦੇ ਨਾਮ ਦੇ ਲੋਗੋ ਨੂੰ ਹਾਈਲਾਈਟ ਕਰਕੇ ਦਿਖਾਇਆ ਗਿਆ ਹੈ। ਇਸ ਵਾਰ ਦੀ ਸਜਾਵਟ ਸਫੈਦ ਰੰਗ ਦੇ ਫੁੱਲਾਂ ਨਾਲ ਕੀਤੀ ਗਈ ਹੈ ਅਤੇ 'ਤੇ ਖੂਬਸੂਰਤ ਕੈਂਡਲ ਸਟੈਂਡ ਲਟਕਾਏ ਗਏ।