FacebookTwitterg+Mail

'10 ਈਅਰ ਚੈਲੇਂਜ' ਕਾਰਨ ਬੁਰੀ ਤਰ੍ਹਾਂ ਫਸੀ ਪ੍ਰਿਯੰਕਾ ਚੋਪੜਾ

priyanka chopra
18 January, 2019 10:13:25 AM

ਮੁੰਬਈ (ਬਿਊਰੋ) — ਸੋਸ਼ਲ ਮੀਡੀਆ 'ਤੇ ਇੰਨੀਂ ਦਿਨੀਂ “#10yearchallenge”ਜ਼ਬਰਦਸਤ ਤਰੀਕੇ ਨਾਲ ਟ੍ਰੈਂਡ ਕਰ ਰਿਹਾ ਹੈ। ਇਸ 'ਚ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਸਮੇਤ ਕਈ ਆਮ ਲੋਕ ਵੀ ਆਪਣੀ ਅੱਜ ਤੋਂ 10 ਸਾਲ ਪੁਰਾਣੀ ਤੇ ਹੁਣ ਦੀ ਤਸਵੀਰ ਦਾ ਕੋਲਾਜ਼ ਬਣਾ ਕੇ ਸ਼ੇਅਰ ਕਰ ਰਹੇ ਹਨ। ਇਸ ਚੈਲੇਂਜ ਦਾ ਮਕਸਦ ਸਿਰਫ ਆਪਣੇ ਜੀਵਨ 'ਚ ਆਈ ਤਬਦੀਲੀ ਦਿਖਾਉਣਾ ਹੈ। ਬਾਲੀਵੁੱਡ ਤੋਂ ਇਲਾਵਾ ਇਸ ਚੈਲੇਂਜ 'ਚ ਹਾਲੀਵੁੱਡ ਦੇ ਸਟਾਰਸ ਵੀ ਸ਼ਾਮਲ ਹਨ।

Punjabi Bollywood Tadka

ਬਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਬਿਪਾਸ਼ਾ ਬਾਸੁ, ਸੋਨਮ ਕਪੂਰ ਅਤੇ ਗੁਲ ਪਨਾਗ, ਅਨਿਲ ਕਪੂਰ, ਪ੍ਰਿਅੰਕਾ ਚੋਪੜਾ ਸਮੇਤ ਹੋਰ ਕਈ ਫਿਲਮੀ ਸਿਤਾਰਿਆਂ ਨੇ ਇਹ ਚੈਲੇਂਜ ਪੂਰਾ ਕੀਤਾ ਹੈ। ਬਾਲੀਵੁੱਡ ਦੇ ਕਈ ਸਿਤਾਰੇ ਟ੍ਰੋਲ ਵੀ ਹੋ ਰਹੇ ਹਨ। ਇਸ ਲਿਸਟ 'ਚ ਦੇਸੀ ਗਰਲ ਪ੍ਰਿਯੰਕਾ ਚੋਪੜਾ ਦਾ ਵੀ ਮਜ਼ਾਕ ਬਣ ਰਿਹਾ ਹੈ।

Punjabi Bollywood Tadka
ਦੱਸ ਦਈਏ ਕਿ ਹਾਲ ਹੀ 'ਚ ਪ੍ਰਿਅੰਕਾ ਨੇ ਆਪਣੇ ਤੋਂ 15 ਸਾਲ ਛੋਟੇ ਪ੍ਰੇਮੀ ਨਿੱਕ ਜੋਨਸ ਨਾਲ ਵਿਆਹ ਕਰਵਾਇਆ ਹੈ। ਇਸ ਚੈਲੇਂਜ ਰਾਹੀਂ ਅੱਜ ਤੋਂ 10 ਸਾਲ ਪਹਿਲਾਂ ਨਿੱਕ, ਪ੍ਰਿਯੰਕਾ ਦੀ ਤਸਵੀਰ ਸ਼ੇਅਰ ਕੀਤੀ ਗਈ ਹੈ। ਇਸ ਤਸਵੀਰ 'ਚ ਪ੍ਰਿਅੰਕਾ ਮਿਸ ਵਰਲਡ ਬਣੀ ਨਜ਼ਰ ਆ ਰਹੀ ਹੈ ਅਤੇ ਨਿੱਕ ਕਾਫੀ ਜਵਾਨ ਸੀ। ਇਹ ਚੈਲੇਂਜ ਸਟਾਰਸ ਦੇ ਨਾਲ-ਨਾਲ ਆਮ ਲੋਕਾਂ 'ਤੇ ਵੀ ਸਿਰ ਚੜ੍ਹ ਬੋਲ ਰਿਹਾ ਹੈ।

Punjabi Bollywood Tadka


Tags: Priyanka Chopra 10 Year Challenge Nick Jonas Instagram Bollywood Celebrity

Edited By

Sunita

Sunita is News Editor at Jagbani.