ਮੁੰਬਈ(ਬਿਊਰੋ)— ਪਿੱਛਲੇ ਸਾਲ ਦਸੰਬਰ 'ਚ ਦੇਸੀ ਗਰਲ ਪ੍ਰਿਅੰਕਾ ਅਤੇ ਨਿੱਕ ਜੋਨਸ ਨੇ ਹਿੰਦੂ ਅਤੇ ਈਸਾਈ ਰੀਤੀ ਰਿਵਾਜ਼ਾਂ ਮੁਤਾਬਕ ਵਿਆਹ ਕੀਤਾ ਹੈ। ਜਿਸ ਤੋਂ ਬਾਅਦ ਇਹ ਕਪੱਲ ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਹੈ। ਆਏ ਦਿਨ ਉਨ੍ਹਾਂ ਦੀਆਂ ਤਸਵੀਰਾਂ ਚਰਚਾ ਦਾ ਵਿਸ਼ਾ ਬਣੀਆਂ ਹੁੰਦੀਆਂ ਹਨ। ਹਾਲ ਹੀ 'ਚ ਪ੍ਰਿਅੰਕਾ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਪ੍ਰਿਅੰਕਾ ਕਾਫੀ ਬਦਲੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਫੈਨਜ਼ ਵੱਲੋਂ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਪ੍ਰਿਅੰਕਾ ਅਤੇ ਨਿੱਕ ਦਾ ਵਿਆਹ 2018 ਦੀ ਸਭ ਤੋਂ ਆਲੀਸ਼ਾਨ ਵੈਡਿੰਗ 'ਚੋਂ ਇਕ ਸੀ। ਜੋਧਪੁਰ 'ਚ ਕਪੱਲ ਦੇ ਵਿਆਹ 'ਚ ਕਈ ਵਿਦੇਸ਼ੀ ਮਹਿਮਾਨਾਂ ਨੇ ਸ਼ਿਰਕਤ ਕੀਤੀ ਜਿੱਥੇ ਸਾਰੇ ਭਾਰਤੀ ਰੰਗ 'ਚ ਨਜ਼ਰ ਆਏ।