FacebookTwitterg+Mail

ਪ੍ਰਿਯੰਕਾ ਚੋਪੜਾ ਦੇ ਪ੍ਰੈਗਨੈਂਟ ਹੋਣ ਦਾ ਮਾਂ ਨੇ ਕੀਤਾ ਖੁਲਾਸਾ

priyanka chopra
21 February, 2019 03:37:26 PM

ਮੁੰਬਈ : ਬੀਤੇ ਦਿਨੀਂ ਅਦਾਕਾਰਾ ਪ੍ਰਿਯੰਕਾ ਚੋਪੜਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਜਿਨ੍ਹਾਂ 'ਚ ਕਥਿਤ ਤੌਰ 'ਤੇ ਉਹ ਪ੍ਰੈਗਨੈਂਟ ਨਜ਼ਰ ਆ ਰਹੀ ਸੀ। ਹਾਲ ਹੀ 'ਚ ਚੱਲ ਰਹੇ ਨਿਊਯਾਰਕ ਫੈਸ਼ਨ ਵੀਕ 'ਚ ਖ਼ਬਰਾਂ ਦਾ ਬਾਜ਼ਾਰ ਗਰਮ ਸੀ। ਵਿਆਹ ਦੇ 2 ਮਹੀਨੇ ਬਾਅਦ ਹੀ ਪ੍ਰਿਯੰਕਾ ਦੇ ਪ੍ਰੈਗਨੈਂਸੀ ਦੀਆਂ ਖਬਰਾਂ ਦੀ ਕਿਸੇ ਨੂੰ ਵੀ ਸਮਝ ਨਾ ਆਈ। ਅਜੇ ਤੱਕ ਪ੍ਰਿਯੰਕਾ ਨੇ ਇਨ੍ਹਾਂ ਖਬਰਾਂ 'ਤੇ ਕੋਈ ਆਪਣੀਪ੍ਰਤੀਕਿਰਿਆ ਨਹੀਂ ਦਿੱਤੀ ਪਰ ਉਨ੍ਹਾਂ ਦੀ ਮਾਂ ਮਧੁ ਚੋਪੜਾ ਨੇ ਇਸ ਮਾਮਲੇ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ। ਜਦੋਂ ਮਧੁ ਚੋਪੜਾ ਨਾਲ ਪ੍ਰਿਯੰਕਾ ਦੀ ਪ੍ਰੈਗਨੈਂਸੀ ਦੀ ਗੱਲ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ। ਤਸਵੀਰਾਂ 'ਚ ਦਿਖ ਰਹੇ ਬੇਬੀ ਬੰਪ 'ਤੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੈ, ਸਗੋਂ ਸ਼ਰਾਰਤੀ ਤੌਰ 'ਤੇ ਰੱਖੇ ਗਏ ਕੈਮਰਾ ਐਂਗਲ ਦਾ ਕੰਮ ਹੈ। ਉਨ੍ਹਾਂ ਦੱਸਿਆ ਕਿ ਪ੍ਰਿਯੰਕਾ ਉਸ ਸਮੇਂ ਕਾਫੀ ਥੱਕੀ ਹੋਈ ਸੀ। 

Punjabi Bollywood Tadka

ਦੱਸਣਯੋਗ ਕੁਝ ਸਮੇਂ ਪਹਿਲੇ ਪ੍ਰਿਯੰਕਾ ਚੋਪੜਾ ਨੇ ਇਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਸੀ ਕਿ ਉਹ ਮਾਂ ਬਣਨਾ ਚਾਹੁੰਦੀ ਹੈ ਅਤੇ ਆਉਣ ਵਾਲੇ 10 ਸਾਲਾਂ ਜਾਂ ਉਸ ਤੋਂ ਥੋੜ੍ਹਾ ਪਹਿਲੇ ਬੱਚੇ ਨੂੰ ਲੈ ਕੇ ਪਲਾਨਿੰਗ ਜ਼ਰੂਰ ਕਰੇਗੀ। ਦੱਸ ਦਈਏ ਕਿ ਬੀਤੇ ਦਿਨੀਂ ਪ੍ਰਿਯੰਕਾ ਦੇ ਪਤੀ ਨਿਕ ਜੋਨਸ ਦਾ ਵੀ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਫੈਮਿਲੀ ਸ਼ੁਰੂ ਕਰਨਾ ਚਾਹੁੰਦੇ ਹਨ। 

Punjabi Bollywood Tadka


Tags: priyanka chopra pregnantnew york fashion week bollywood news ਪ੍ਰੈਗਨੈਂਟ ਪ੍ਰਿਯੰਕਾ ਚੋਪੜਾ ਨਿਊਯਾਰਕ ਫੈਸ਼ਨ ਵੀਕ

About The Author

Anuradha

Anuradha is content editor at Punjab Kesari