FacebookTwitterg+Mail

ਹਸਪਤਾਲ 'ਚ ਭਰਤੀ ਹੈ ਪ੍ਰਿਅੰਕਾ ਚੋਪੜਾ ਦੀ ਹੋਣ ਵਾਲੀ ਭਾਬੀ

priyanka chopra
28 April, 2019 10:02:15 AM

ਮੁੰਬਈ(ਬਿਊਰੋ)— ਅਭਿਨੇਤਰੀ ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਭਾਰਤ 'ਚ ਹੈ। ਉਹ ਇੱਥੇ ਆਪਣੇ ਭਰਾ ਸਿਧਾਰਥ ਦੇ ਵਿਆਹ ਦੀਆਂ ਤਿਆਰੀਆਂ ਕਰਨ ਆਈ ਹੈ। ਇਸੇ ਵਿਚਕਾਰ ਉਨ੍ਹਾਂ ਨੂੰ ਖਬਰ ਮਿਲੀ ਕਿ ਉਨ੍ਹਾਂ ਦੀ ਹੋਣ ਵਾਲੀ ਭਾਬੀ ਇਸ਼ੀਤਾ ਬੀਮਾਰ ਹੈ ਅਤੇ ਹਸਪਤਾਲ 'ਚ ਭਰਤੀ ਹੈ।

Punjabi Bollywood Tadka
ਬੀਮਾਰ ਹੋਣ ਦੀ ਜਾਣਕਾਰੀ ਇਸ਼ੀਤਾ ਨੇ ਖੁਦ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸਾਂਝੀ ਕਰਕੇ ਦਿੱਤੀ ਹੈ। ਤਸਵੀਰ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਉਨ੍ਹਾਂ ਦੇ ਹੱਥ 'ਤੇ ਡਿਪ ਲੱਗੀ ਹੋਈ ਹੈ। ਇਸ਼ੀਤਾ ਦਿੱਲੀ ਦੇ ਸਾਕੇਤ 'ਚ ਇਕ ਵੱਡੇ ਹਸਪਤਾਲ 'ਚ ਭਰਤੀ ਹੈ।

Punjabi Bollywood Tadka
ਤਸਵੀਰ ਸ਼ੇਅਰ ਕਰੇਕ ਇਸ਼ੀਤਾ ਨੇ ਲਿਖਿਆ,''ਸਰਜਰੀ ਤੋਂ ਰਿਕਵਰੀ ਵੱਲ ਪਰ ਬਹੁਤ ਹੀ ਦਰਦਨਾਕ ਪਰ ਸਾਵਧਾਨੀ ਬਰਤਦੇ ਹੋਏ ਇਹ ਹੁਣ ਹੋ ਗਈ।''


ਦੱਸ ਦੇਈਏ ਕਿ ਜਲਦ ਹੀ ਸਿਧਾਰਥ ਅਤੇ ਇਸ਼ੀਤਾ ਦਾ ਵਿਆਹ ਹੋਣ ਵਾਲਾ ਹੈ। ਬੀਤੀ 27 ਫਰਵਰੀ ਨੂੰ ਦੋਵਾਂ ਦਾ ਰੋਕਾ ਹੋਇਆ ਸੀ। ਜਿਸ 'ਚ ਪ੍ਰਿਅੰਕਾ ਅਤੇ ਨਿੱਕ ਦੋਵੇਂ ਸ਼ਾਮਿਲ ਸਨ। ਹਾਲ ਹੀ 'ਚ ਪ੍ਰਿਅੰਕਾ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਡਿਨਰ 'ਤੇ ਦੇਖਿਆ ਗਿਆ ਸੀ। ਅਭਿਨੇਤਰੀ ਨੇ ਇਸ ਡਿਨਰ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਸਨ।

 
 
 
 
 
 
 
 
 
 
 
 
 
 

Mumbai diaries.. #family ❤️

A post shared by Priyanka Chopra Jonas (@priyankachopra) on Apr 25, 2019 at 11:58am PDT

 


Tags: Priyanka ChopraIshita KumarHospitalInstagramBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.