FacebookTwitterg+Mail

ਈਸ਼ਾ ਅੰਬਾਨੀ ਦੇ ਘਰ ਭੈਣ ਪਰਿਣੀਤੀ ਨਾਲ ਆਈਸਕ੍ਰੀਮ ਪਾਰਟੀ ਕਰਨ ਪਹੁੰਚੀ ਪ੍ਰਿਅੰਕਾ

priyanka chopra
29 April, 2019 11:18:27 AM

ਮੁੰਬਈ(ਬਿਊਰੋ)— ਪ੍ਰਿਅੰਕਾ ਚੋਪੜਾ ਜਦੋਂ ਵੀ ਮੁੰਬਈ 'ਚ ਹੁੰਦੀ ਹੈ ਆਪਣੇ ਹਰ ਦਿਨ ਨੂੰ ਖਾਸ ਬਣਾਉਣ ਦੀ ਕੋਸ਼ਿਸ਼ ਕਰਦੀ ਹਨ। ਪਿਛਲੇ ਦਿਨੀਂ ਉਨ੍ਹਾਂ ਨੂੰ ਪਰਿਵਾਰ ਨਾਲ ਡਿਨਰ ਕਰਦੇ ਦੇਖਿਆ ਗਿਆ ਸੀ। ਹਾਲ ਹੀ 'ਚ ਦੇਸੀ ਗਰਲ ਆਪਣੀ ਗਰਲਗੈਂਗ ਨਾਲ ਮਸਤੀ ਕਰਦੀ ਨਜ਼ਰ ਆਈ। ਦੱਸ ਦੇਈਏ ਕਿ ਪ੍ਰਿਅੰਕਾ ਨੇ ਹਾਲ ਹੀ 'ਚ ਇਕ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਉਨ੍ਹਾਂ ਦੀ ਭੈਣ ਪਰਿਣੀਤੀ ਚੋਪੜਾ ਵੀ ਨਜ਼ਰ ਆ ਰਹੀ ਹੈ।


ਇਹ ਤਸਵੀਰ ਈਸ਼ਾ ਅੰਬਾਨੀ ਦੇ ਘਰ ਦੀ ਹੈ, ਜਿੱਥੇ ਪ੍ਰਿਅੰਕਾ ਨਾਲ ਉਨ੍ਹਾਂ ਦੀ ਗਰਲਗੈਂਡ ਨਜ਼ਰ ਆ ਰਹੀ ਹਨ। ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਪ੍ਰਿਅੰਕਾ ਚੋਪੜਾ ਨੇ ਈਸ਼ਾ ਅੰਬਾਨੀ ਨੂੰ ਪਰਫੈਕਟ ਹੋਸਟ ਦੱਸਿਆ ਹੈ। ਦਰਅਸਲ ਐਤਵਾਰ ਨੂੰ ਈਸ਼ਾ ਅੰਬਨੀ ਨੇ ਆਪਣੇ ਖਾਸ ਦੋਸਤਾਂ ਨੂੰ ਆਇਸਕਰੀਮ ਪਾਰਟੀ ਲਈ ਬੁਲਾਇਆ।
Punjabi Bollywood Tadka
ਤਸਵੀਰ ਨੂੰ ਸ਼ੇਅਰ ਕਰਦੇ ਹੋਏ ਪ੍ਰਿਅੰਕਾ ਨੇ ਲਿਖਿਆ,'' ਧੰਨਵਾਦ ਹੋਮ ਮੇਡ ਆਇਸਕਰੀਮ ਲਈ ਈਸ਼ਾ, ਲਵ ਯੂ, ਤੁਹਾਡਾ ਘਰ ਬਹੁਤ ਹੀ ਸ਼ਾਨਦਾਰ ਹੈ।'' ਇਸ ਤੋਂ ਇਲਾਵਾ ਉਨ੍ਹਾਂ ਨੇ ਆਲੀਆ ਭੱਟ ਨੂੰ ਟੈਗ ਕਰਦੇ ਹੋਏ ਕਿਹਾ,''ਤੂੰ ਹਰ ਮਿੰਟ ਦੇ ਪਾਗਲਪਨ ਨੂੰ ਮਿਸ ਕੀਤਾ ਹੈ।'' ਇਸ ਤਸਵੀਰ 'ਚ ਸਾਰੇ ਕਾਫੀ ਖੁਸ਼ ਨਜ਼ਰ ਆ ਰਹੇ ਹਨ।


Tags: Alia BhattPriyanka Chopra Parineeti ChopraIsha AmbaniSrishti Behl AryaTamanna DuttaRadhika MerchantIce Cream FestBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.