FacebookTwitterg+Mail

ਇੰਸਟਾਗ੍ਰਾਮ 'ਤੇ ਇਕ ਪੋਸਟ ਪਾਉਣ ਦੇ ਪ੍ਰਿਅੰਕਾ ਚੋਪੜਾ ਲੈਂਦੀ ਹੈ ਇੰਨੇ ਪੈਸੇ

priyanka chopra
25 July, 2019 04:33:44 PM

ਮੁੰਬਈ(ਬਿਊਰੋ)— ਪਹਿਲਾਂ ਸੋਸ਼ਲ ਮੀਡਿਆ ਸਿਰਫ ਇਕ ਸੋਸ਼ਲ ਪਲੇਟਫਾਰਮ ਸੀ ਪਰ ਹੁਣ ਇਹ ਕਮਾਈ ਦਾ ਬਹੁਤ ਵੱਡਾ ਜ਼ਰੀਆ ਬਣ ਗਿਆ ਹੈ। ਟੀ. ਵੀ. ਤੇ ਅਖਬਾਰ ਤੋਂ ਇਲਾਵਾ ਹੁਣ ਸੋਸ਼ਲ ਮੀਡੀਆ 'ਤੇ ਇਸ਼ਤਿਹਾਰ ਤੇਜ਼ੀ ਨਾਲ ਹੋ ਰਹੇ ਹਨ। ਵੱਡੀਆਂ-ਵੱਡੀਆਂ ਕੰਪਨੀਆਂ ਸੈਲੀਬ੍ਰਿਟੀਜ਼ ਨੂੰ ਪੈਸੇ ਦੇ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰਵਾਉਣ ਲੱਗੀਆਂ ਹਨ। ਇਸ ਦੇ ਲਈ ਸੈਲੀਬ੍ਰਿਟੀਜ਼ ਨੂੰ ਮੋਟੀ ਫੀਸ ਵੀ ਦਿੱਤੀ ਜਾ ਰਹੀ ਹੈ। ਸੋਸ਼ਲ ਮੀਡੀਆ ਤੋਂ ਸੈਲੀਬ੍ਰਿਟੀਜ਼ ਦੀ ਕਮਾਈ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕਰਨ ਲਈ ਪ੍ਰਿਅੰਕਾ ਚੋਪੜਾ 1.8 ਕਰੋੜ ਰੁਪਏ ਲੈਂਦੀ ਹੈ। ਇਸ ਦਾ ਦਾਅਵਾ ਇਕ ਏਜੰਸੀ ਦੀ ਰਿਪੋਰਟ 'ਚ ਕੀਤਾ ਗਿਆ ਹੈ।
Punjabi Bollywood Tadka
ਦਰਅਸਲ ਬ੍ਰਿਟੇਨ ਦੀ ਸੋਸ਼ਲ ਮੀਡੀਆ ਮੈਨੇਜਮੈਂਟ ਕੰਪਨੀ ਹੂਪਰ ਐੱਚਕਿਊ ਨੇ '2019 ਇੰਸਟਾਗ੍ਰਾਮ ਰਿਚ ਲਿਸਟ' ਜ਼ਾਰੀ ਕੀਤੀ ਹੈ, ਜਿਸ 'ਚ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਜਗ੍ਹਾ ਮਿਲੀ। ਹੂਪਰ ਐੱਚਕਿਊ ਦੁਆਰਾ ਜ਼ਾਰੀ ਲਿਸਟ 'ਚ ਇੰਸਟਾਗ੍ਰਾਮ ਤੋਂ ਕਮਾਈ ਦੇ ਮਾਮਲੇ 'ਚ ਸਭ ਤੋਂ 'ਤੇ ਮਾਡਲ ਅਤੇ ਬਿੱਜਨੈਸ ਵੂਮਨ ਕਾਇਲੀ ਜੇਨਰ ਹੈ। ਸਾਲ 2019 'ਚ ਫੋਰਬਸ ਦੁਆਰਾ ਜ਼ਾਰੀ 'ਯੰਗੈਸਟ ਸੈਲਫ-ਮੇਡ ਬਿਲੀਨੀਅਰ' ਦੀ ਲਿਸਟ 'ਚ ਕਾਇਲੀ ਦਾ ਨਾਮ ਹੈ।
Punjabi Bollywood Tadka
ਹੂਪਰ ਐੱਚਕਿਊ ਦੀ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਿਅੰਕਾ ਚੋਪੜਾ ਇੰਸਟਾਗ੍ਰਾਮ 'ਤੇ ਇਕ ਪੋਸਟ ਕਰਨ ਲਈ 1.87 ਕਰੋੜ ਰੁਪਏ ਲੈਂਦੀ ਹੈ। ਦੱਸ ਦੇਈਏ ਕਿ ਇੰਸਟਾਗ੍ਰਾਮ 'ਤੇ ਪ੍ਰਿਅੰਕਾ ਦੇ 4 ਕਰੋੜ 30 ਲੱਖ ਫਾਲੋਅਰਜ਼ ਹਨ ਅਤੇ ਇਸ ਸਾਲ ਉਨ੍ਹਾਂ ਨੂੰ 'ਮੋਸਟ ਫਾਲੋ ਅਕਾਊਂਟ' ਦਾ ਐਵਾਰਡ ਵੀ ਮਿਲਿਆ ਹੈ। ਹਾਲਾਂਕਿ ਪ੍ਰਿਅੰਕਾ ਚੋਪੜਾ ਨੇ ਇਸ ਰਿਪੋਰਟ 'ਤੇ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ।
Punjabi Bollywood Tadka
ਉਥੇ ਹੀ ਰਿਪੋਰਟ 'ਚ ਵਿਰਾਟ ਕੋਹਲੀ ਦੀ ਵੀ ਕਮਾਈ ਦੀ ਜਾਣਕਾਰੀ ਦਿੱਤੀ ਗਈ ਹੈ, ਜਿਸ ਦੇ ਮੁਤਾਬਕ ਵਿਰਾਟ ਕੋਹਲੀ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕਰਨ ਲਈ 1.35 ਕਰੋੜ ਰੁਪਏ ਲੈਂਦੇ ਹਨ। ਵਿਰਾਟ ਕੋਹਲੀ ਨੇ ਵੀ ਇਸ ਰਿਪੋਰਟ ਨੂੰ ਲੈ ਕੇ ਅਜੇ ਕੋਈ ਬਿਆਨ ਜ਼ਾਰੀ ਨਹੀਂ ਕੀਤਾ ਹੈ। ਅਜਿਹੇ 'ਚ ਇਸ ਰਿਪੋਰਟ ਦੀ ਸਚਾਈ 'ਤੇ ਭਰੋਸਾ ਕਰਨਾ ਫਿਲਹਾਲ ਮੁਸ਼ਕਲ ਹੈ।


Tags: Priyanka ChopraInstagram Rich List 2019PostBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari