FacebookTwitterg+Mail

ਅਮਰੀਕੀ ਮਹਿਲਾ ਨੇ ਸ਼ਰੇਆਮ ਕੀਤੀ ਪ੍ਰਿਅੰਕਾ ਚੋਪੜਾ ਦੀ ਬੇਇੱਜ਼ਤੀ, ਵੀਡੀਓ ਵਾਇਰਲ

priyanka chopra
01 September, 2019 10:19:19 AM


ਮੁੰਬਈ(ਬਿਊਰੋ)- ਬਾਲੀਵੁੱਡ ਤੋਂ ਬਾਅਦ ਦੁਨੀਆਭਰ ’ਚ ਨਾਮ ਕਮਾਉਣ ਵਾਲੀ ਅਦਾਕਾਰਾ ਪ੍ਰਿਅੰਕਾ ਚੋਪੜਾ ਆਏ ਦਿਨ ਸੋਸ਼ਲ ਮੀਡੀਆ ’ਤੇ ਛਾਈ ਰਹਿੰਦੀ ਹੈ। ਬੀਤੇ ਦਿਨੀਂ ਇਕ ਇੰਟਰਵਿਊ ਦੌਰਾਨ ਪ੍ਰਿਅੰਕਾ ਨੇ ਅਮਰੀਕੀ ਫੈਨਜ਼ ਨੂੰ ਭਾਰਤੀ ਫੈਨਜ਼ ਨਾਲੋਂ ਜ਼ਿਆਦਾ ਸੰਸਕਾਰੀ/ਸਭਿਆਚਾਰੀ ਦੱਸਿਆ ਸੀ। ਇਸ ਤੋਂ ਬਾਅਦ ਲੋਕ ਉਨ੍ਹਾਂ ਤੋਂ ਕਾਫੀ ਨਾਰਾਜ਼ ਹੋ ਗਏ ਸਨ। ਹਾਲ ਹੀ ’ਚ ਇਕ ਅਮਰੀਕੀ ਮਹਿਲਾ ਨੇ ਪ੍ਰਿਅੰਕਾ ਦੀ ਬੇਇੱਜ਼ਤੀ ਕਰ ਦਿੱਤੀ। ਸੋਸ਼ਲ ਮੀਡੀਆ ਇਕ ਅਮਰੀਕੀ ਮਹਿਲਾ ਦਾ ਵੀਡੀਓ ਵਾਰਇਲ ਹੋ ਰਿਹਾ ਹੈ। ਇਸ ਮਹਿਲਾ ਦਾ ਨਾਮ ਧਾਲੀਵਾਲ ਦੱਸਿਆ ਜਾ ਰਿਹਾ ਹੈ। ਉਸ ਨੇ ਆਪਣੇ ਟਵਿਟਰ ’ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਉਹ ਮਹਿਲਾ ਇਕ ਮੈਗਜ਼ੀਨ ਨੂੰ ਕੂੜੇ ਦੇ ਡਿੱਬੇ ’ਚ ਸੁੱਟਦੀ ਨਜ਼ਰ ਆ ਰਹੀ ਹੈ।


ਦੱਸ ਦੇਈਏ ਕਿ ਇਸ ਮੈਗਜ਼ੀਨ ਦੇ ਕਵਰ ਪੇਜ਼ ’ਤੇ ਪ੍ਰਿਅੰਕਾ ਚੋਪੜਾ ਦੀ ਤਸਵੀਰ ਛੱਪੀ ਹੋਈ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਮਹਿਲਾ ਨੇ ਲਿਖਿਆ,‘‘ਇਹ ਪਤ੍ਰਿਕਾ ਅੱਜ ਮੇਰੇ ਘਰ ਆਈ, ਮੈਂ ਸੋਚਿਆ ਕਿ ਇਸ ਨੂੰ ਰੀਸਾਈਕਲਿੰਗ ਦੀ ਬਜਾਏ ਜੇਕਰ ਮੈਂ ਇਸ ਨੂੰ ਸੁੱਟ ਦਿੰਦੀ ਹਾਂ ਤਾਂ ਇਹ ਸਭ ਤੋਂ ਵਧੀਆ ਹੋਵੇਗਾ।


Tags: Priyanka ChopraAmerican GirlMagazineVideoBollywood Celebrity News in Punjabiਬਾਲੀਵੁੱਡ ਸਮਾਚਾਰ

About The Author

Khushdeep Jassi

Khushdeep Jassi is content editor at Punjab Kesari