FacebookTwitterg+Mail

ਹਾਲੀਵੁੱਡ ਦੀਆਂ ਇਨ੍ਹਾਂ ਟੌਪ ਹਸੀਨਾਵਾਂ ਨੂੰ ਪਛਾੜ ਦੁਨੀਆ ਦੀ ਦੂਜੀ ਸਭ ਤੋਂ ਖੂਬਸੂਰਤ ਮਹਿਲਾ ਬਣੀ ਪ੍ਰਿਯੰਕਾ ਚੋਪੜਾ (ਦੇਖੋ ਤਸਵੀਰਾਂ)

    1/11
03 April, 2017 03:30:20 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਦੁਨੀਆ-ਭਰ ਦੀਆਂ ਖੂਬਸੂਰਤ ਅਭਿਨੇਰਤੀਆਂ ਐਂਜਲੀਨਾ ਜੋਲੀ, ਐਮੀ ਵਾਟਸਨ ਵਰਗੀਆਂ ਨੂੰ ਪਿੱਛੇ ਛੱਡਦੇ ਹੋਏ ਦੁਨੀਆ ਦੀ ਦੂਜੀ ਖੂਬਸੂਰਤ ਮਹਿਲਾ ਬਣ ਗਈ ਹੈ। ਸੂਤਰਾਂ ਮੁਤਾਬਕ ਜਰਨਲ ਅਤੇ ਵੀਡੀਓ ਸ਼ੇਅਰ ਕਰਨ ਵਾਲੇ ਲਾਸ ਏਂਜਿਲਸ ਸਥਿਤ ਬਜਨੇਟ ਸੋਸ਼ਲ ਮੀਡੀਆ ਨੈੱਟਵਰਕ ਵੱਲੋਂ ਕੀਤੇ ਗਏ ਇਕ ਸਰਵੇਖਨ 'ਚ ਪ੍ਰਿਯੰਕਾ ਸਿਰਫ ਪੋਪ ਸਟਾਰ ਬਿਉਂਸ ਤੋਂ ਪਿੱਛੇ ਰਹਿ ਗਈ ਹੈ। ਬਿਉਂਸ ਦਾ ਇਸ ਲਿਸਟ 'ਚ ਪਹਿਲੇ ਨੰਬਰ 'ਤੇ ਹੈ। ਪ੍ਰਿਯੰਕਾ ਨੇ ਟਵਿਟਰ 'ਤੇ ਇਸ ਲਿਸਟ ਨੂੰ ਸ਼ੇਅਰ ਕੀਤਾ ਅਤੇ ਵੋਟ ਕਰਨ ਵਾਲਿਆ ਲਈ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।

ਜ਼ਿਕਰਯੋਗ ਹੈ ਕਿ ਪ੍ਰਿਯੰਕਾ ਨੇ ਆਪਣੇ ਇਸ ਟਵੀਟ 'ਚ ਲਿਖਿਆ, ''ਬਜਨੇਟ ਅਤੇ ਵੋਟ ਕਰਨ ਵਾਲੇ ਸਭ ਲੋਕਾਂ ਦਾ ਧੰਨਵਾਦ। ਬਿਉਂਸ ਮੇਰੇ ਲਈ ਵੀ ਨੰਬਰ 1 ਹੈ। ਇਸ ਸੂਚੀ 'ਚ ਤੀਜੇ ਨੰਬਰ 'ਤੇ ਟੇਲਰ ਹਿਲ ਹੈ ਅਤੇ ਉਨ੍ਹਾਂ ਤੋਂ ਬਾਅਦ ਚੋਥੇ, ਪੰਜਵੇ ਅਤੇ ਛੇਵੇ ਨੰਬਰ 'ਤੇ ਵਾਟਸਨ, ਡਕੋਟਾ ਜਾਨਸਨ ਅਤੇ ਹਿਲੇਰੀ ਕਲਿੰਟਨ ਹੈ। ਇਸ ਸਰਵੇਖਣ 'ਚ 7 ਮਿਲੀਅਨ ਤੋਂ ਵੀ ਜ਼ਿਆਦਾ ਲੋਕਾਂ ਨੇ ਵੋਟ ਕੀਤਾ ਹੈ। ਇਸ ਤੋਂ ਇਲਾਵਾ ਪ੍ਰਿਯੰਕਾ ਅਮਰੀਕਾ ਦੇ ਟੀ ਵੀ ਸੀਰੀਜ਼ ਸ਼ੋਅ 'ਕਵਾਂਟਿਕੋ' ਦੀ ਸ਼ੂਟਿੰਗ ਕਰ ਰਹੀ ਹੈ ਅਤੇ ਹਾਲੀਵੁੱਡ ਦੀ ਫਿਲਮ 'ਬੇਵਾਚ' 'ਚ ਜਲਦ ਨਜ਼ਰ ਆ ਸਕਦੀ ਹੈ।


Tags: Priyanka Chopra Angelina Jolie Buzznet Beyonce ਪ੍ਰਿਯੰਕਾ ਚੋਪੜਾ ਐਂਜਲੀਨਾ ਜੋਲੀ