FacebookTwitterg+Mail

ਪ੍ਰਿਯੰਕਾ ਨੇ 'ਬੇਵਾਚ' ਦੇ ਇਸ ਕੋ-ਸਟਾਰ ਨੂੰ ਕੁਝ ਇਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ

priyanka chopra
03 May, 2017 01:30:01 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਬੇਵਾਚ' ਕਰਕੇ ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਪ੍ਰਿਯੰਕਾ ਨੇ ਆਪਣੀ ਹਾਲੀਵੁੱਡ ਫਿਲਮ ਦੇ ਕੋ-ਸਟਾਰ ਡਵੇਨ ਜਾਨਸਨ ਨਾਲ ਇਕ ਤਸਵੀਰ ਸ਼ੇਅਰ ਕਰਕੇ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ। ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਸੀ। ਇਹ ਤਸਵੀਰ ਆਸਕਰ ਐਵਾਰਡ ਦੌਰਾਨ ਕੈਪਚਰ ਹੋਈ ਹੈ। ਇਸ ਤਸਵੀਰ ਨਾਲ ਪ੍ਰਿਯੰਕਾ ਨੇ ਇਕ ਪਿਆਰਾ ਜਿਹਾ ਮੈਸੇਜ ਵੀ ਸ਼ੇਅਰ ਕੀਤਾ ਹੈ। ਉਨ੍ਹਾਂ ਲਿਖਿਆ, ''Happy birthday therock, ਤੁਸੀਂ ਬੇਹੱਦ ਚੰਗੇ ਇਨਸਾਨ ਹੋ, ਤੁਹਾਡੇ ਨਾਲ ਜੋ ਵੀ ਕੋਈ ਕੰਮ ਕਰੇ ਤੁਸੀਂ ਉਸ ਲਈ ਪ੍ਰੇਰਨਾ ਹੋ। ਮੈਨੂੰ ਹਮੇਸ਼ਾ ਸਕਰਾਤਾਮਕ ਐਨਰਜੀ ਦੇਣ ਲਈ ਧੰਨਵਾਦ।''

ਜ਼ਿਕਰਯੋਗ ਹੈ ਕਿ ਪ੍ਰਿਯੰਕਾ ਜਲਦ ਹੀ ਡਵੇਨ ਜਾਨਸਨ ਦੇ ਨਾਲ ਫਿਲਮ 'ਬੇਵਾਚ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਪ੍ਰਿਯੰਕਾ ਇਕ ਵਿਲੇਨ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਇਹ ਫਿਲਮ ਜਲਦ ਹੀ 25 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।


Tags: Priyanka Chopra Dwayne Johnson Baywatch The Rock Birthday ਪ੍ਰਿਯੰਕਾ ਚੋਪੜਾ ਡਵੇਨ ਜਾਨਸਨ