FacebookTwitterg+Mail

'ਬੇਵਾਚ' ਦੇ ਪ੍ਰਮੋਸ਼ਨ ਦੌਰਾਨ ਹੌਟ ਅੰਦਾਜ਼ 'ਚ ਨਜ਼ਰ ਆਈ ਦੇਸੀ ਗਰਲ, ਸ਼ੇਅਰ ਕੀਤੀ ਵੀਡੀਓ

    1/10
14 May, 2017 05:05:30 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਹਾਲੀਵੁੱਡ ਫਿਲਮ 'ਬੇਵਾਚ' ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਬੀਤੇ ਦਿਨੀਂ ਵੀ ਪ੍ਰਿਯੰਕਾ ਮਿਆਮੀ ਬੀਚ 'ਤੇ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਉੱਥੇ ਗਈ ਸੀ। ਹਾਲ ਹੀ ਪ੍ਰਿਯੰਕਾ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸੀਵਰਾਂ 'ਚ ਪ੍ਰਿਯੰਕਾ ਕਾਫੀ ਖੂਬਸੂਤਰ ਲੱਗ ਰਹੀ ਹੈ। ਦਰਸਅਲ ਪ੍ਰਿਯੰਕਾ ਆਪਣੀ ਪੂਰੀ ਟੀਮ ਨਾਲ ਹੀ ਫਿਲਮ ਦੀ ਪ੍ਰਮੋਸ਼ਨ 'ਚ ਲੱਗੀ ਹੋਈ ਹੈ। ਪ੍ਰਮੋਸ਼ਨ ਦੌਰਾਨ ਉਨ੍ਹਾਂ ਨਾਲ ਡਵੇਨ ਜਾਨਸਨ ਵੀ ਨਜ਼ਰ ਆ ਰਹੇ ਹਨ। ਪ੍ਰਿਯੰਕਾ ਨੇ ਆਪਣੇ ਕੋ-ਸਟਾਰ ਦੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਸ਼ੁਭਕਾਮਨਾਵਾਂ, ਧੰਨਵਾਦ ਇਸ ਖੂਬਸੂਰਤ ਸਟਾਰ ਕਾਸਟ ਨੂੰ, 25 ਮਈ ਨੂੰ ਬੇਵਾਚ ਦੇਖੋ, 12 ਦਿਨ ਬਾਕੀ।''

Click here to see this video www.instagram.com/p/BUDtrL4gqxo/

ਜ਼ਿਰਕਯੋਗ ਹੈ ਕਿ ਪ੍ਰਿਯੰਕਾ ਨੇ ਇਨ੍ਹਾਂ ਤਸਵੀਰਾਂ ਤੋਂ ਇਲਾਵਾ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ। ਜਿਸ 'ਚ ਪ੍ਰਿਯੰਕਾ ਦੇ ਫੈਨਜ਼ ਪ੍ਰਮੋਸ਼ਨ ਦੌਰਾਨ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਕੈਪਸ਼ਨ 'ਚ ਵੀ ਲਿਖਿਆ, ''ਇਸ ਪਿਆਰ ਲਈ ਧੰਨਵਾਦ ਮਿਆਮੀ, ਬੇਵਾਚ ਦਾ ਪ੍ਰੀਮੀਅਰ 25 ਮਈ ਨੂੰ ਹੈ ਤੁਹਾਡੇ ਨਜ਼ਦੀਕੀ ਸਿਨੇਮਾਘਰਾਂ 'ਚ।''ਇਸ ਤੋਂ ਇਲਾਵਾ ਪ੍ਰਿਯੰਕਾ ਦੇ ਫੈਨਜ਼ ਵੀ ਉਨ੍ਹਾਂ ਦੀ ਪਹਿਲੀ ਹਾਲੀਵੁੱਡ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਬੀਤੇ ਦਿਨੀਂ ਫਿਲਮ ਦੇ ਟਰੇਲਰ ਨੂੰ ਦੇਖਣ ਤੋਂ ਬਾਅਦ ਹੀ ਇਹ ਸਾਫ ਹੋ ਗਿਆ ਸੀ ਕਿ ਪ੍ਰਿਯੰਕਾ ਹਾਲੀਵੁੱਡ 'ਚ ਵੀ ਆਪਣੇ ਹੁਸਨ ਦੇ ਜਲਵੇ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਵੇਗੀ।


Tags: Priyanka Chopra Baywatch Dwayne Johnson Miami Beach promotion ਪ੍ਰਿਯੰਕਾ ਚੋਪੜਾ ਬੇਵਾਚ