ਮੁੰਬਈ— ਬਾਲੀਵੁੱਡ ਅਤੇ ਹਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਹਮੇਸ਼ਾ ਆਪਣੀਆਂ ਹੌਟ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਪ੍ਰਿਯੰਕਾ ਦੀਆਂ ਬਲੈਕ ਬਿਕਨੀ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਕਾਫੀ ਤਹਿਲਕਾ ਮਚਾਇਆ ਸੀ। ਹੁਣ ਤੁਹਾਨੂੰ ਪ੍ਰਿਯੰਕਾ ਦੀਆਂ ਕਈ ਹੋਰ ਬਿਕਨੀ ਤਸਵੀਰਾਂ ਦਿਖਾਉਣ ਜਾ ਰਹੇ ਹਨ, ਜੋ ਇਹ ਗੱਲ ਨੂੰ ਸਾਬਿਤ ਕਰਦੀਆਂ ਹਨ ਕਿ ਬਿਕਨੀ ਲੁਕਸ 'ਚ ਕੋਈ ਵੀ ਅਭਿਨੇਤਰੀ ਪ੍ਰਿਯੰਕਾ ਨੂੰ ਮਾਤ ਨਹੀਂ ਦੇ ਸਕਦੀ।
ਜ਼ਿਕਰਯੋਗ ਹੈ ਕਿ ਪ੍ਰਿਯੰਕਾ ਚੋਪੜਾ ਦੀ ਇਸ ਮਹੀਨੇ ਹੀ ਪਹਿਲੀ ਹਾਲੀਵੁੱਡ ਫਿਲਮ 'ਬੇਵਾਚ' ਰਿਲੀਜ਼ ਹੋਣ ਵਾਲੀ ਹੈ, ਜਿਸ 'ਚ ਉਹ ਵਿਲੇਨ ਦੇ ਕਿਰਦਾਰ 'ਚ ਨਜ਼ਰ ਆਵੇਗੀ। ਪ੍ਰਿਯੰਕਾ ਦੇ ਪ੍ਰਸ਼ੰਸਕਾਂ ਨੂੰ ਉਸ ਦੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਭਾਵੇਂ ਬਾਲੀਵੁੱਡ ਹੋਵੇ ਜਾਂ ਹਾਲੀਵੁੱਡ ਪ੍ਰਸ਼ੰਸਕ ਪ੍ਰਿਯੰਕਾ ਦੀ ਫਿਲਮ ਸਾਲਾਂ ਬਾਅਦ ਆ ਰਹੀ ਹੈ ਤਾਂ ਜ਼ਾਹਰ ਹੈ ਕਿ ਲੋਕਾਂ ਨੂੰ ਇੰਤਜ਼ਾਰ ਤਾਂ ਜ਼ਰੂਰ ਹੋਵੇਗਾ ਪਰ ਅੱਜ ਤੁਹਾਨੂੰ ਅਸੀਂ ਪ੍ਰਿਯੰਕਾ ਦੀਆਂ ਬਿਕਨੀ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ਨੂੰ ਦੇਖ ਤੁਹਾਡੇ ਵੀ ਪਸੀਨੇ ਛੁੱਟ ਜਾਣਗੇ। ਤੁਸੀਂ ਵੀ ਇਹੀ ਕਹੋਗੇ ਕਿ ਬਾਲੀਵੁੱਡ 'ਚ ਕੋਈ ਹੋਰ ਅਭਿਨੇਤਰੀ ਬਿਕਨੀ 'ਚ ਇੰਨੀ ਹੌਟ ਨਹੀਂ ਲੱਗ ਸਕਦੀ ਜਿੰਨੀ ਪ੍ਰਿਯੰਕਾ ਲੱਗਦੀ ਹੈ। ਹਾਲ ਹੀ 'ਚ ਪ੍ਰਿਯੰਕਾ ਚੋਪੜਾ ਨੇ ਜੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਉਹ ਅੰਤਰਰਾਸ਼ਟਰੀ ਮੀਡੀਆ 'ਚ ਕਾਫੀ ਛਾਈਆਂ ਹੋਈਆਂ ਹਨ। ਇਨਵਾਂ ਤਸਵੀਰਾਂ 'ਚ ਪ੍ਰਿਯੰਕਾ ਕਾਫੀ ਹੌਟ ਨਜ਼ਰ ਆ ਰਹੀ ਹੈ।