ਮੁੰਬਈ- ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਦੇ ਬੈਨਰ ਹੇਠ ਬਣ ਰਹੀ ਪਹਿਲੀ ਫਿਲਮ 'ਪਹੁਨਾ' ਦਾ ਪੋਸਟਰ 'ਕਾਨਸ ਫਿਲਮ ਫੈਸਟੀਵਲ' 'ਚ ਜਾਰੀ ਕੀਤਾ ਗਿਆ ਹੈ। ਇਸ ਫਿਲਮ ਪ੍ਰਿਯੰਕਾ ਅਤੇ ਉਨ੍ਹਾਂ ਦੀ ਮਾਂ ਮੱਧੂ ਚੋਪੜਾ ਦੇ 'ਪਰਪਲ ਪੈਬਲ ਪਿਚਰਸ' ਦੇ ਬੈਨਰ ਹੇਠ ਬਣ ਰਹੀ ਹੈ। ਫਿਲਮ ਦਾ ਨਿਰਦੇਸ਼ਨ ਪਾਖੀ ਏ ਟਾਇਰਵਾਲਾ ਕਰ ਰਹੇ ਹਨ।
ਪ੍ਰਿਯੰਕਾ ਨੇ ਇਸ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, ''ਸਾਡੀ ਸਿਕੱਮੀ ਫਿਲਮ 'ਪਹੁਨਾ' ਦਾ ਪੋਸਟਰ ਕਾਨਸ 'ਚ ਜਾਰੀ ਕੀਤਾ ਗਿਆ ਹੈ, ਫਿਲਮ ਦੀ ਨਿਰਦੇਸ਼ਕ ਪਾਖੀ ਏ ਟਾਇਰਵਾਲਾ ਹੈ। ਬਤੌਰ ਨਿਰਮਾਤਾ ਪ੍ਰਿਯੰਕਾ ਨੇ ਆਪਣੀ ਸੁਰੂਆਤ ਭੋਜਪੂਰੀ ਫਿਲਮ 'ਬਮ ਬਮ ਬੋਲ ਰਿਹਾ ਹੈ ਕਾਸ਼ੀ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਮਰਾਠੀ ਫਿਲਮ 'ਵੇਂਟਿਲੇਟਰ' ਦਾ ਨਿਰਮਾਣ ਕੀਤਾ ਸੀ। ਇਸ ਤੋਂ ਇਲਾਵਾ ਪ੍ਰਿਯੰਕਾ ਆਪਣੀ ਆਉਣ ਵਾਲੀ ਪਹਿਲੀ ਹਾਲੀਵੁੱਡ ਫਿਲਮ 'ਬੇਵਾਚ' ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।