FacebookTwitterg+Mail

ਦੇਸੀ ਗਰਲ ਦੀ 'ਬੇਵਾਚ' ਨੂੰ ਸੈਂਸਰ ਬੋਰਡ ਵੱਲੋਂ ਮਿਲਿਆ A ਸਰਟੀਫਿਕੇਟ

priyanka chopra
24 May, 2017 05:00:15 PM

ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਰੀ ਪ੍ਰਿਯੰਕਾ ਚੋਪੜਾ ਦੀ ਅਗਲੀ ਹਾਲੀਵੁੱਡ ਫਿਲਮ 'ਬੇਵਾਚ' ਭਾਰਤ 'ਚ ਰਿਲੀਜ਼ ਹੋ ਰਹੀ ਹੈ। ਫਿਲਮ ਨੂੰ ਸੈਂਸਰ ਬੋਰਡ ਨੇ ਬੀਤੇ ਸ਼ੁੱਕਰਵਾਰ ਨੂੰ 'ਏ' ਸਰਟੀਫਿਕੇਟ ਦੇ ਨਾਲ ਰਿਲੀਜ਼ ਕਰਨ ਦੀ ਆਗਿਆ ਦਿੱਤੀ ਹੈ। ਇਸ ਦੇ ਨਾਲ ਹੀ ਸੈਂਸਰ ਬੋਰਡ ਨੇ ਫਿਲਮ 'ਚ 4 ਵਿਜ਼ੁਅਲ ਅਤੇ ਇੱਕ ਡਾਇਲਾਗ 'ਤੇ ਵੀ ਆਪਣੀ ਕੈਂਚੀ ਚਲਾ ਦਿੱਤੀ ਹੈ। ਅਮਰੀਕਾ 'ਚ 'ਬੇਵਾਚ' ਨਾਂ ਤੋਂ 90 ਦੇ ਦਹਾਕੇ 'ਚ ਆਇਆ ਇੱਕ ਟੀ. ਵੀ. ਸ਼ੋਅ ਸੀ, ਜਿਸ ਨੂੰ ਲੋਕਾਂ ਦਾ ਪਿਆਰ ਮਿਲਿਆ ਅਤੇ ਫਿਲਮ ਉਸ 'ਤੇ ਆਧਾਰਿਤ ਹੈ। ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਸੈਂਸਰ ਬੋਰਡ ਨੇ ਇਸ ਫਿਲਮ ਦੇ ਇੱਕ ਵੀ ਸ਼ਾਟ 'ਤੇ ਕੈਂਚੀ ਨਹੀਂ ਚਲਾਈ ਹੈ, ਨਾਲ ਹੀ ਅਸ਼ਲੀਲ ਭਾਸ਼ਾ 'ਚ ਫਿਲਮ ਦੇ ਸੰਵਾਦਾਂ ਨੂੰ ਵੀ ਬਣਾਏ ਰੱਖਿਆ ਹੈ। ਇਹ ਟੀ. ਵੀ. ਸ਼ੋਅ ਪਹਿਲਾਂ ਹੀ ਭਾਰਤ 'ਚ ਕਈ ਸਾਲਾਂ ਤੱਕ ਪ੍ਰਸਾਰਿਤ ਹੋ ਚੁੱਕਿਆ ਹੈ ਜਿਸ 'ਚ ਸਲੋ ਮੋਸ਼ਨ 'ਚ ਬਿਕਨੀ ਸ਼ਾਟਸ ਸਨ। ਜੇਕਰ ਤੁਸੀਂ ਗੋਆ 'ਚ ਵੀ ਜਾਓ ਤਾਂ ਉੱਥੇ ਵੀ ਬਿਕਨੀ 'ਚ ਔਰਤਾਂ ਦੇਖੀਆਂ ਜਾ ਸਕਦੀਆਂ ਹਨ ਤਾਂ ਇਨ੍ਹਾਂ ਨੂੰ ਕੱਟੇ ਜਾਣ ਦਾ ਕੋਈ ਤੁੱਕ ਨਹੀਂ ਹੈ।
ਦੱਸਣਯੋਗ ਹੈ ਕਿ ਲੋਕਾਂ ਦਾ ਪਿਆਰਾ ਅਮਰੀਕੀ ਟੀ. ਵੀ. ਸ਼ੋਅ 'ਕਵਾਂਟਿਕੋ' 'ਚ ਕੰਮ ਕਰਨ ਦੇ ਬਾਅਦ ਪ੍ਰਿਯੰਕਾ ਚੋਪੜਾ ਇਸ ਫਿਲਮ ਦੇ ਰਾਹੀ ਹਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਭਾਰਤ 'ਚ 'ਬੇਵਾਚ' 2 ਜੂਨ ਨੂੰ ਰਿਲੀਜ਼ ਹੋਵੇਗੀ।


Tags: Priyanka ChopraBaywatchA certificateਪ੍ਰਿਯੰਕਾ ਚੋਪੜਾਬੇਵਾਚਏ ਸਰਟੀਫਿਕੇਟ