FacebookTwitterg+Mail

ਸੰਘਣੇ ਵਾਲਾਂ ਤੋਂ ਦੁਖੀ ਹੈ ਬਾਲੀਵੁੱਡ ਦੀ ਇਹ ਅਦਾਕਾਰਾ

priyanka chopra
28 May, 2017 12:07:49 PM

ਲਾਸ ਏਂਜਲਸ— ਬਾਲੀਵੁੱਡ ਅਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦਾ ਕਹਿਣਾ ਹੈ ਕਿ ਉਹ ਹੁਣ ਹੇਅਰ ਐਕਸਟੈਨਸ਼ਨ ਨੂੰ ਲੈ ਕੇ ਬਹੁਤ ਪਛਤਾਉਂਦੀ ਹੈ। ਉਸ ਨੇ ਵੈੱਬਸਾਈਟ ਪੀਪੁਲਸ ਡਾਟ ਕਾਮ ਨੂੰ ਦੱਸਿਆ ਕਿ ਮੇਰੇ ਸੰਘਣੇ ਵਾਲ ਹਨ ਅਤੇ ਕਈ ਵਾਰ ਇਹ ਆਮ ਨਾਲੋਂ ਜ਼ਿਆਦਾ ਸੰਘਣੇ ਲੱਗਦੇ ਹਨ। ਇਕ ਸਮਾਂ ਸੀ ਜਦੋਂ ਮੈਂ ਹੇਅਰ ਐਕਸਟੈਨਸ਼ਨ ਨੂੰ ਤਵੱਜੋਂ ਦਿੰਦੀ ਸੀ ਪਰ ਹੁਣ ਅਜਿਹਾ ਨਹੀਂ ਹੈ।
ਪ੍ਰਿਯੰਕਾ ਨੇ ਇਸ ਸਾਲ 'ਮੇਟ ਗਾਲਾ' ਅਤੇ ਪਿਛਲੇ ਸਾਲ 'ਐਮੀ ਪੁਰਸਕਾਰਾਂ' ਦੌਰਾਨ ਪਹਿਨੇ ਗਏ ਆਪਣੇ ਡਰੈੱਸਾਂ ਨੂੰ ਹੁਣ ਤੱਕ ਦਾ ਉਤਮ ਡਰੈੱਸ ਦੱਸਿਆ ਹੈ। ਉਸ ਨੇ ਆਪਣੇ ਪਸੰਦੀਦਾ ਡਰੈੱਸਾਂ ਬਾਰੇ ਕਿਹਾ ਕਿ 'ਮੇਟ ਗਾਲਾ' ਦਾ ਟਰੈਂਚ ਕੋਟ ਅਤੇ ਪਿਛਲੇ ਸਾਲ ਐਮੀ ਪੁਰਸਕਾਰ ਦੌਰਾਨ ਪਾਏ ਲਾਲ ਰੰਗ ਦੇ ਗਾਊਨ ਮੇਰੇ ਪਸੰਦੀਦਾ ਹਨ।


Tags: Priyanka Choprathick hairMet Galaਪ੍ਰਿਯੰਕਾ ਚੋਪੜਾ ਸੰਘਣੇ ਵਾਲਾਂਮੇਟ ਗਾਲਾ