FacebookTwitterg+Mail

ਕਾਲੇ ਰੰਗ ਦੇ ਚਮਕੀਲੇ ਗਾਊਨ 'ਚ ਪ੍ਰਿਅੰਕਾ ਨੇ ਬਿਖੇਰਿਆ ਹੁਸਨ ਦਾ ਜਲਵਾ (ਦੇਖੋ ਤਸਵੀਰਾਂ)

priyanka chopra
06 June, 2017 06:54:43 PM

ਨਿਊਯਾਰਕ— ਅਭਿਨੇਤਰੀ ਪ੍ਰਿਅੰਕਾ ਚੋਪੜਾ ਅੱਜ ਫਿਰ ਚਰਚਾ 'ਚ ਹੈ। ਨਿਊਯਾਰਕ 'ਚ ਹੋਏ ਸੀ. ਐੱਫ. ਡੀ. ਏ. ਐਵਾਰਡਸ 'ਚ ਇਸ ਅਭਿਨੇਤਰੀ ਨੇ ਕਾਲੇ ਰੰਗ ਦੇ ਚਮਕੀਲੇ ਗਾਊਨ 'ਚ ਆਪਣਾ ਜਲਵਾ ਬਿਖੇਰਿਆ।


ਉਸ ਦੀ ਡਰੈੱਸ ਮਾਈਕਲ ਕੋਰਸ ਨੇ ਡਿਜ਼ਾਈਨ ਕੀਤੀ ਸੀ।
Punjabi Bollywood Tadka
34 ਸਾਲ ਦੀ ਅਭਿਨੇਤਰੀ ਨੇ ਟਵਿਟਰ 'ਤੇ ਪ੍ਰਸਿੱਧ ਡਿਜ਼ਾਈਨਰ ਨਾਲ ਆਪਣੀ ਇਕ ਤਸਵੀਰ ਪੋਸਟ ਕੀਤੀ ਤੇ ਖੂਬਸੂਰਤ ਪਹਿਰਾਵੇ ਲਈ ਉਨ੍ਹਾਂ ਨੂੰ ਧੰਨਵਾਦ ਕੀਤਾ।
Punjabi Bollywood Tadka
ਅਭਿਨੇਤਰੀ ਨੇ ਤਸਵੀਰ ਨਾਲ ਲਿਖਿਆ, 'ਮਾਈਕਲ ਕੋਰਸ ਸ਼ਾਨਦਾਰ ਸ਼ਾਮ ਲਈ ਤੁਹਾਡਾ ਧੰਨਵਾਦ। ਤੁਸੀਂ ਪੂਰੀ ਤਰ੍ਹਾਂ ਨਾਲ ਇਕ ਜੈਂਟਲਮੈਨ ਹੋ।'
Punjabi Bollywood Tadka
ਪ੍ਰਿਅੰਕਾ ਨੇ ਇੰਸਟਾਗ੍ਰਾਮ 'ਤੇ ਵੀ ਕਈ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਹਾਲੀਵੁੱਡ ਅਭਿਨੇਤਾ ਆਰਮੀ ਹੈਮਰ ਤੇ ਉਨ੍ਹਾਂ ਦੀ ਪਤਨੀ ਐਲੀਜ਼ਾਬੇਥ ਚੈਂਬਰਸ ਨਾਲ ਨਜ਼ਰ ਆ ਰਹੀ ਹੈ।
Punjabi Bollywood Tadka


Tags: Priyanka Chopra Dress CDFA Fashion Awards ਪ੍ਰਿਅੰਕਾ ਚੋਪੜਾ ਸੀ ਐੱਫ ਡੀ ਏ ਐਵਾਰਡਸ ਡਰੈੱਸ