FacebookTwitterg+Mail

ਪ੍ਰਿਯੰਕਾ ਚੋਪੜਾ ਨੇ 'ਹੀਅਰ ਦਿ ਵਰਲਡ' ਲਈ ਬ੍ਰਾਇਨ ਐਡਮਸ ਨਾਲ ਕਰਵਾਇਆ ਫੋਟੋਸ਼ੂਟ

priyanka chopra
03 August, 2017 09:17:15 AM

ਲਾਸ ਏਂਜਲਸ— ਪ੍ਰਿਯੰਕਾ ਚੋਪੜਾ 'ਹੀਅਰ ਦਿ ਵਰਲਡ' ਮੁਹਿੰਮ ਨਾਲ ਜੁੜ ਗਈ ਹੈ ਅਤੇ ਅਦਾਕਾਰਾ ਨੇ ਇਸ ਲਈ ਗਾਇਕ ਅਤੇ ਫੋਟੋਗ੍ਰਾਫਰ ਬ੍ਰਾਇਨ ਐਡਮਸ ਨਾਲ ਇਕ ਖਾਸ ਫੋਟੋਸ਼ੂਟ ਵੀ ਕਰਵਾਇਆ ਹੈ। ਪ੍ਰਿਯੰਕਾ ਅਤੇ ਐਡਮਸ ਦੋਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਸ਼ੂਟ ਦੌਰਾਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ।
ਪ੍ਰਿਯੰਕਾ ਨੇ ਗਾਇਕ ਨਾਲ ਇਕ ਸੈਲਫੀ ਸਾਂਝੀ ਕਰਦੇ ਹੋਏ ਲਿਖਿਆ ਕਿ, ''ਬ੍ਰਾਇਨ ਐਡਮਸ ਤੁਹਾਨੂੰ ਦੇਖ ਕੇ ਚੰਗਾ ਲੱਗਾ। ਮੈਂ ਇਸ ਸ਼ਾਨਦਾਰ ਮੁਹਿੰਮ ਦਾ ਹਿੱਸਾ ਬਣ ਕੇ ਖੁਸ਼ ਹਾਂ। ਅਦਾਕਾਰਾ ਨੇ ਇਸ ਤੋਂ ਪਹਿਲਾਂ ਸਾਲ 2013 ਵਿਚ ਐਡਮਸ ਨਾਲ ਉਸ ਸਮੇਂ ਕੰਮ ਕੀਤਾ ਸੀ, ਜਦੋਂ ਉਨ੍ਹਾਂ ਨੂੰ ਫੈਸ਼ਨ ਬ੍ਰਾਂਡ 'ਗੇਸ (ਜੀ. ਯੂ. ਈ. ਐੱਸ. ਐੱਸ.) ਲਈ ਸਾਈਨ ਕੀਤਾ ਗਿਆ ਸੀ।


Tags: Bollywood and Hollywood CelebrityPriyanka ChopraBryan AdamsAmerican TV series Quanticoਪ੍ਰਿਯੰਕਾ ਚੋਪੜਾਹੀਅਰ ਦਿ ਵਰਲਡਬ੍ਰਾਇਨ ਐਡਮਸ