FacebookTwitterg+Mail

ਤਸਵੀਰ ਪੋਸਟ ਕਰਨ 'ਤੇ ਦੇਸੀ ਗਰਲ ਹੋ ਗਈ ਟਰੋਲ, ਲੋਕਾਂ ਨੇ ਕੀਤੇ ਭੱਦੇ ਕੂਮੈਂਟਸ

priyanka chopra
05 October, 2017 11:05:27 AM

ਨਵੀਂ ਦਿੱਲੀ(ਬਿਊਰੋ)— ਸੋਸ਼ਲ ਮੀਡੀਆ 'ਤੇ ਅਦਾਕਾਰਾਂ ਨੂੰ ਟਰੋਲ ਕਰਨ ਦਾ ਸਿਲਸਿਲਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਹਸਤੀ ਇਸ ਦਾ ਸ਼ਿਕਾਰ ਹੋ ਰਹੀ ਹੈ। ਇਸ ਦਾ ਤਾਜ਼ੀ ਉਦਾਹਰਨ ਪ੍ਰਿਯੰਕਾ ਚੋਪੜਾ ਹੈ। ਦੋ ਦਿਨ ਪਹਿਲਾਂ ਉਸ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਤਸਵੀਰ ਪੋਸਟ ਕੀਤੀ ਸੀ ਪਰ ਲੋਕਾਂ ਨੇ ਜ਼ਿਆਦਾ ਮੇਕਅੱਪ ਨੂੰ ਲੈ ਕੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਯੂਜ਼ਰਸ ਨੇ ਉਸ ਦੀ ਤਸਵੀਰ 'ਤੇ ਕੂਮੈਂਟ ਕਰਨੇ ਸ਼ੁਰੂ ਕਰ ਦਿੱਤੇ ਕਿ ਉਸ ਦੀ ਸਕਿਨ ਮੁਰਝਾਈ ਹੋਈ ਨਜ਼ਰ ਆ ਰਹੀ ਹੈ। ਕਿਸੇ ਨੇ ਕਿਹਾ ਕਿ ਉਸ ਨੇ ਬਹੁਤ ਮੇਕਅੱਪ ਕੀਤਾ ਹੋਇਆ ਹੈ।

 

A post shared by Priyanka Chopra (@priyankachopra) on


ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਪ੍ਰਿਯੰਕਾ ਟਰੋਲਿੰਗ ਦਾ ਸ਼ਿਕਾਰ ਹੋਈ ਹੈ। ਇਸ ਤੋਂ ਪਹਿਲਾਂ ਸੀਰੀਆ ਦੇ ਯੁੱਧ ਤੋਂ ਪੀੜੀਤ ਬੱਚਿਆਂ ਪ੍ਰਤੀ ਜਾਗਰੂਕਤਾ ਲਿਆਉਣ ਲਈ ਵੀ ਉਸ ਨੂੰ ਟਰੋਲ ਕੀਤਾ ਗਿਆ ਸੀ। ਇਕ ਯੂਜ਼ਰ ਨੇ ਉਸ ਦੀ ਤਸਵੀਰ 'ਤੇ ਕੂਮੈਂਟ ਕਰਦੇ ਹੋਏ ਲਿਖਿਆ ਸੀ ਕਿ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਭਾਰਤ ਦੇ ਉਨ੍ਹਾਂ ਇਲਾਕਿਆਂ ਵਿਚ ਵੀ ਜਾਓ, ਜਿੱਥੇ ਕੁਪੋਸ਼ਨ ਦੇ ਸ਼ਿਕਾਰ ਬੱਚੇ ਭੋਜਨ ਦਾ ਇੰਤਜ਼ਾਰ ਕਰ ਰਹੇ ਹਨ।

Punjabi Bollywood Tadka
ਇਸ 'ਤੇ ਪ੍ਰਿਯੰਕਾ ਨੇ ਰਿਪਲਾਈ ਕੀਤਾ ਸੀ ਮੈਂ ”N9356 ਭਾਰਤ ਨਾਲ 12 ਸਾਲ ਕੰਮ ਕੀਤਾ ਹੈ ਅਤੇ ਅਜਿਹੀਆਂ ਕਈ ਥਾਵਾਂ 'ਤੇ ਗਈ ਹਾਂ। ਕੀ ਤੁਸੀਂ ਉਹ ਕੀਤਾ ਹੈ? ਹਾਲ ਹੀ ਵਿਚ ਖਬਰ ਆਈ ਸੀ ਕਿ ਪ੍ਰਿਯੰਕਾ ਚੋਪੜਾ ਫਿਲਮ 'ਨਿਊਟਨ' ਦੇ ਆਸਕਰ ਜਾਣ ਤੋਂ ਨਾਰਾਜ਼ ਹੈ।

Punjabi Bollywood Tadka

ਅਸਲ 'ਚ ਉਨ੍ਹਾਂ ਦੀ ਮਰਾਠੀ ਫਿਲਮ 'ਵੈਂਟੀਲੇਟਰ' ਵੀ ਉਨ੍ਹਾਂ 25 ਫਿਲਮਾਂ ਵਿਚ ਸ਼ਾਮਲ ਸੀ, ਜਿਨ੍ਹਾਂ ਨੂੰ ਆਸਕਰ ਵਿਚ ਭੇਜਣ 'ਤੇ ਵਿਚਾਰ ਕੀਤਾ ਜਾ ਰਿਹਾ ਸੀ ਪਰ 'ਨਿਊਟਨ' ਨੂੰ ਸੈਲੇਕਟ ਕੀਤੇ ਜਾਣ ਤੋਂ ਬਾਅਦ 'ਵੈਂਟੀਲੇਟਰ' ਨੂੰ ਲਿਸਟ ਤੋਂ ਬਾਹਰ ਕਰ ਦਿੱਤਾ ਗਿਆ। ਜੇਕਰ ਉਸ ਦੀ ਫਿਲਮ ਨੂੰ ਆਸਕਰ ਵਿਚ ਭੇਜਿਆ ਜਾਂਦਾ ਤਾਂ ਉਸ ਦੇ ਹਾਲੀਵੁੱਡ ਕਰੀਅਰ ਵਿਚ ਵੀ ਮੱਦਦ ਮਿਲਦੀ।


Tags: Priyanka ChopraTrolled PictureBollywood and Hollywood Celebrityਪ੍ਰਿਯੰਕਾ ਚੋਪੜਾ