FacebookTwitterg+Mail

'ਪਦਮਾਵਤੀ' ਵਿਵਾਦ 'ਤੇ ਬੋਲੀ ਪ੍ਰਿਯੰਕਾ, 'ਮੈਂ ਦੀਪਿਕਾ-ਰਣਵੀਰ ਦੇ ਨਾਲ ਖੜੀ ਹਾਂ'

priyanka chopra
21 December, 2017 12:50:51 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੇ ਫਿਲਮ 'ਪਦਮਾਵਤੀ' ਦੇ ਜਲਦ ਹੀ ਵਿਵਾਦਾਂ 'ਚੋਂ ਬਾਹਰ ਆਉਣ ਦੀ ਉਮੀਦ ਲਗਾਉਂਦੇ ਹੋਏ ਕਿਹਾ ਕਿ ਲੋਕ ਇਸ ਫਿਲਮ ਦੀ ਕਲਾ ਨੂੰ ਜ਼ਰੂਰ ਦੇਖਣਗੇ। ਸੰਜੇ ਲੀਲਾ ਭੰਸਾਲੀ ਦੀ ਫਿਲਮ 'ਬਾਜੀਰਾਓ ਮਸਤਾਨੀ' 'ਚ ਅਹਿਮ ਭੂਮਿਕਾ ਨਿਭਾਅ ਚੁੱਕੀ ਪ੍ਰਿਯੰਕਾ ਨੇ ਕਿਹਾ ਕਿ ਉਹ ਹਮੇਸ਼ਾ ਫਿਲਮ ਨਿਰਦੇਸ਼ਕ ਦੇ ਸਮਰਥਨ 'ਚ ਰਹੇਗੀ। ਫਿਲਮ 'ਪਦਮਾਵਤੀ' ਨੂੰ ਅਜੇ ਸੈਂਸਰ ਬੋਰਡ ਵਲੋਂ ਸਰਟੀਫਿਕੇਟ ਮਿਲਣਾ ਬਾਕੀ ਹੈ। ਕਈ ਰਾਜਨੀਤੀਕ ਅਤੇ ਰਾਜਪੂਤ ਸੰਗਠਨਾਂ ਨੇ ਨਿਰਦੇਸ਼ਕ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਉਨ੍ਹਾਂ ਫਿਲਮ 'ਚ ਇਤਿਹਾਸਿਕ ਤੱਤਾਂ ਨਾਲ ਛੇੜਛਾੜ ਕੀਤੀ ਹੈ।
ਬੀਤੀ ਰਾਤ 'ਜੀ ਸਿਨੇ ਐਵਾਰਡਜ਼' ਦੇ ਸਮਾਰੋਹ 'ਚ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਇਹ ਭਰੋਸਾ ਦਿਵਾਉਣ ਦੀ ਜ਼ਰੂਰਤ ਨਹੀਂ ਹੈ ਕਿ ਸਭ ਕੁਝ ਠੀਕ ਕਰ ਦਿੱਤਾ ਗਿਆ ਹੈ, ਮੈਂ ਹਮੇਸ਼ਾ ਨਾਲ ਸਿਰਫ ਸੰਜੇ ਲੀਲਾ ਭੰਸਾਲੀ ਦੇ ਸਮਰਥਨ 'ਚ ਹਾਂ ਬਲਕਿ ਦੀਪਿਕਾ, ਰਣਵੀਰ ਅਤੇ ਸ਼ਾਹਿਦ ਦੇ ਪੱਖ 'ਚ ਵੀ ਖੜੀ ਹਾਂ।


Tags: Priyanka Chopra Padmavati Deepika Padukone Ranveer Singh Shahid Kapoor Bollywood Actress