FacebookTwitterg+Mail

ਆਪਣੇ ਇਸ ਕੰਮ ਨਾਲ ਹਾਲੀਵੁੱਡ 'ਚ ਮੁੜ ਖੱਟੇਗੀ ਪ੍ਰਸਿੱਧੀ ਪ੍ਰਿੰਯਕਾ

priyanka chopra
22 January, 2018 04:08:24 PM

ਮੁੰਬਈ(ਬਿਊਰੋ)— ਅਦਾਕਾਰ ਪ੍ਰਿਅੰਕਾ ਚੋਪੜਾ ਹੁਣ ਇਕ ਇੰਟਰਨੈਸ਼ਨਲ ਸਟਾਰ ਬੰਨ ਚੁੱਕੀ ਹੈ। ਇਨੀਂ ਦਿਨੀਂ ਉਹ ਹਾਲੀਵੁੱਡ 'ਚ 'ਕਵਾਂਟਿਕੋ' ਸੀਜ਼ਨ-3 ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਹੁਣ ਪ੍ਰਿਅੰਕਾ ਚੋਪੜਾ ਆਸਕਰ ਵਿਚ ਜਾਣ ਲਈ ਤਿਆਰ ਹੈ।

Punjabi Bollywood Tadka


ਹਾਲੀਵੁੱਡ 'ਚ ਫਿਲਮਾਂ ਅਤੇ ਸ਼ੋਅ ਕਰਨ ਤੋਂ ਬਾਅਦ ਹੁਣ ਪ੍ਰਿਅੰਕਾ ਸ਼ਾਨਦਾਰ ਓਸਕਾਰ ਅਵਾਰਡ 2018  ਦੇ ਨਾਮੀਨੇਸ਼ਨ ਨੂੰ ਅਨਾਊਂਸ ਕਰਦੀ ਦਿਖੇਗੀ। ਇਹ ਅਕੈਡਮੀ ਦਾ 90ਵਾਂ ਅਵਾਰਡਸ ਹੋਵੇਗਾ। ਇਸ ਲਈ ਪ੍ਰਿਅੰਕਾ ਚੋਪੜਾ ਨੂੰ ਆਧਿਕਾਰਿਕ ਰੂਪ ਤੋਂ ਚੁਣਿਆ ਗਿਆ ਹੈ।

Punjabi Bollywood Tadka
''ਦ ਅਕੈਡਮੀ'' ਨੇ ਟਵਿਟਰ 'ਤੇ ਇਸ ਨਾਮੀਨੇਸ਼ਨ ਪ੍ਰੀਕਿਰਿਆ ਨਾਲ ਜੁੜੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ।  ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਪ੍ਰਿਅੰਕਾ ਚੋਪੜਾ ਦੀਆਂ ਵੀ ਤਸਵੀਰਾਂ ਸ਼ਾਮਿਲ ਹਨ। ਇਨ੍ਹਾਂ ਤਸਵੀਰਾਂ 'ਚ ਪ੍ਰਿਅੰਕਾ ਬਿਹਾਇੰਡ ਦਾ ਸੀਨ ਸ਼ੂਟ ਕਰਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਅਵਾਰਡ ਲਈ ਹੋਣ ਵਾਲੇ ਨਾਮੀਨੇਸ਼ਨ ਦਾ ਐਲਾਨ ਇਸ ਮੰਗਲਵਾਰ ਨੂੰ ਕੀਤਾ ਜਾਵੇਗਾ।

ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਪ੍ਰਿੰਯਕਾ ਮੋਨੀਟਰ ਦੇ ਸਾਹਮਣੇ ਬੈਠੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਸਿਲਵਰ ਕਲਰ ਦਾ ਟਾਪ ਅਤੇ ਬਲੈਕ ਰੰਗ ਦਾ ਟਰਾਊਜਰ ਪਾਇਆ ਹੋਇਆ ਹੈ। ਨਾਮੀਨੇਸ਼ਨ ਦੀ ਲਿਸਟ ਦੀ ਅਨਾਊਂਸਮੈਂਟ ਨੂੰ ਤੁਸੀਂ ਮੰਗਲਵਾਰ ਆਸਕਰ ਡਾਟ ਕਾਮ, ਆਸਕਰ ਡਾਟ ਓਆਰਜੀ ਅਤੇ ਦ ਅਕੈਡਮੀ ਦੇ ਡਿਜੀਟਲ ਪਲੇਟਫਾਰਮ 'ਤੇ ਵੀ ਦੇਖ ਸਕਦੇ ਹੋ।
ਐਕੇਡਮੀ ਅਵਾਰਡ 4 ਮਾਰਚ 2018 ਨੂੰ ਦਿੱਤੇ ਜਾਣਗੇ। ਆਸਕਰ ਨਾਮੀਨੇਸ਼ਨ ਨਾਲ ਜੁੜੀ ਅਨਾਊਂਸਮੈਂਟ ਨੂੰ ਹਾਲੀਵੁੱਡ ਦੇ ਏ ਲਿਸਟ ਐਕਟਰ ਹੀ ਕਰਦੇ ਨਜ਼ਰ ਆਉਣ ਵਾਲੇ ਹਨ। ਅਜਿਹੀ ਹਾਲਤ 'ਚ ਪ੍ਰਿਅੰਕਾ ਦਾ ਵੀ ਇਸ 'ਚ ਸ਼ਾਮਿਲ ਹੋਣਾ ਕਾਫੀ ਵੱਡੀ ਗੱਲ ਹੈ।


Tags: Priyanka ChopraOscar QuanticoNew Yorkਪ੍ਰਿਅੰਕਾ ਚੋਪੜਾਕਵਾਂਟਿਕੋ

Edited By

Manju

Manju is News Editor at Jagbani.